ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/122

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

120

ਓਨ ਇਹਬੀ ਉਸ ਨੂੰ ਦੱਸਿਆ, ਤਦ ਉਹ ਨੈ ਪੁੱਛਿਆ, ਜੋ ਰਾਹ ਵਿਚ ਤੁਹਾਨੂੰ ਕੌਣ ਕੌਣ ਮਿਲਿਆ, ਅਤੇ ਤੁਸਾਂ ਕੀ ਡਿੱਠਾ ਓਨ ਇਹ ਬੀ ਸਭ ਕੁਛ ਦਸ ਦਿੱਤਾ, ਓੜਕ ਨੂੰ ਪੁਛਿਆ ਤੁਹਾਡਾ ਨਾਉਂ ਕੀ ਹੈ? ਓਨ ਆਖਿਆ ਮੇਰਾ ਨਾਉਂ ਮਸੀਹੀ ਹੈ, ਅਤੇ ਮੈਂ ਵੇਖਦਾ ਹਾਂ, ਜੋ ਇਹ ਮਹਿਲ ਇਸ ਪਹਾੜ ਦੇ ਸੁਆਮੀ ਨੈ ਜਾਤ੍ਰੀਆਂ ਦੇ ਸੁਖ ਅਤੇ ਰਾਖੀ ਦੇ ਲਈ ਬਣਾਇਆ ਹੈ, ਇਸ ਕਰਕੇ ਮੈਂ ਚਾਹੁੰਦਾ ਹਾਂ ਜੋ ਇਥੇ ਰਾਤ ਕਟਾਂ ਤਦ ਓਹ ਭੁਲਾਮਾਣਸ ਮੁਸਕੜਾਇਆ, ਅਤੇ ਮਾਰੇ ਪ੍ਰੇਮ ਦੇ ਓਹ ਦੀਆਂ ਅੱਖਾਂ ਅੰਝੂਆਂ ਨਾਲ ਭਰ ਆਇਯਾਂ, ਫੇਰ ਆਖਿਓਸੁ, ਮੈਂ ਅੰਦਰੋਂ ਇਥੇ ਘਰਾਨੇ ਦੇ ਦੋ ਤਿੰਨ ਜਣਿਆਂ ਨੂੰ ਸਦ ਲਿਆਵਾਂ, ਗਲ ਕਾਹਦੀ ਓਹ ਅੰਦਰ ਗਿਆ, ਅਤੇ ਤਿੰਨਾ ਵਡੇ ਭੁਲੇਮਾਣਸਾਂ ਨੂੰ ਜਿਨਾਂ ਦਾ ਨਾਉਂ ਬੁਧ ਸਿੰਘ ਧਰਮ ਦਾਸ ਪਰੇਮ ਦਾਸ ਸੀ, ਬਾਹਰ ਆਂਦਾ, ਇਹ ਉਸ ਨਾਲ ਕੁਛ ਗੱਲ ਬਾਤ ਕਰਕੇ ਅੰਦਰ ਲੈ ਗਏ, ਅਤੇ ਜਾਂ ਘਰ ਦੇ ਬੂਹੇ ਤੀਕ ਪਹੁੰਚਾ, ਤਾਂ