ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/127

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

125

ਨੂੰ ਲੁਟ ਲਿਆ ਸੀ, ਅਤੇ ਮੈਂ ਚਾਹੁੰਦਾ ਸਾਂ, ਜੋ ਇਕ ਵਰਹੇ ਤੀਕ ਮੈਂ ਇਸ ਧਰਮੀ ਦੇ ਘਰ ਟਿਕਾਂ, ਪਰ ਅਗੇ ਜੋ ਜਾਣਾਂ ਸੀ, ਇਸ ਲਈ ਰਹਿ ਨਾ ਸਕਿਆ। ਧਰਮ ਦਾਸ ਬੋਲਿਆਂ ਇਸ ਥੋਂ ਬਿਨਾਂ ਹੋਰ ਤੁਸਾਂ ਰਾਹ ਵਿੱਚ ਕੀ ਡਿੱਠਾ? ਮਸੀਹੀ ਨੈ ਕਿਹਾ, ਜਾਂ ਮੈਂ ਬੋਹੜੀ ਵਾਟ ਅਗੇ ਵਧਿਆ, ਤਾਂ ਮੈਂ ਆਪਣੇ ਚਿਤ ਦੀਆਂ ਅੱਖਾਂ ਨਾਲ ਡਿਠਾ,ਜੋ ਇਕ ਮਨੁਖ ਲਹੂ ਨਾਲ ਲਿਬੜਿਆ ਹੋ੍ਯਾ ਬਿਰਛ ਨਾਲ ਲਮਕਿਆ ਹੋ੍ਯਾ ਸੀ, ਅਤੇ ਉਸ ਉਤੇ ਦ੍ਰਿਸਟ ਕਰਦਿਆਂ ਸਾਰ ਮੇਰੇ ਮੋਢੇ ਦਾ ਭਾਰ ਮੇਰੇ ਉੱਤੋਂ ਡਿੱਗ ਪਿਆ, ਇਹ ਮੈਨੂੰ ਵਡੇ ਅਚਰਜ ਦੀ ਗਲ ਮਲੂਮ ਹੋਈ, ਕਿਉਂ ਜੋ ਅੱਗੇ ਮੈਂ ਇਹੋ ਜੇਹੀ ਗੱਲ ਕਦੀ ਨਹੀ ਡਿੱਠੀ ਸੀ, ਜਾਂ ਮੈ ਖਲੋਕੇ ਉਹਨੂੰ ਵੇਖ ਰਿਹਾ ਸਾਂ, ਉਸ ਵੇਲੇ ਮੈਂ ਉਹ ਦੇ ਵੇਖਣ ਥੋਂ ਰਹਿ ਨਾ ਸਕਿਆ, ਤਾਂ ਤਿਨ ਜਣੇ ਭੜਕੀਲੇ ਬਸਤਰ ਪਹਿਨੀ ਮੇਰੇ ਕੋਲ ਆਏ, ਉਨਾਂ ਵਿਚੋਂ ਇਕ ਨੈ ਇਹ ਖਬਰ ਦਿੱਤੀ, ਜੋ ਤੇਰੇ ਪਾਪ ਖਿਮਾ ਹੋ ਗਏ,