ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੧੧
ਮੁੜ ਆਓ, ਮੁੜ ਆਓ, ਅਤੇ ਇਨਾਂ ਵਿਚੋਂ ਦੋਹੂੰ ਜਣਿਆਂ ਨੈੈ ਇਹ ਸਲਾਹ ਕੀਤੀ,ਭਈ ਅਸੀਂ ਓਹਨੂੰ ਬਦੋ ਬਦੀ ਮੋੜ ਲਿਆਵਾਂਗੇ, ਇਨਾਂ ਵਿਚੋਂ ਇਕ ਦਾ ਨਾਉਂ ਹਠੀਦਾਸ ਅਤੇ ਦੂਜੇ ਦਾ ਭੋਲਾ ਮਲ ਸੀ, ਐਨੇਂ ਚਿਰ ਵਿਚ ਭਾਵੇੇਂ ਓਹ ਪੁੁਰਸ਼ ਇਨਾਂ ਥੋਂ ਬਹੁਤ ਦੂਰ ਨਿਕਲ ਗਿਆ ਸੀ, ਪਰ ਉਨਾਂਂ ਓਹਦਾ ਪਿੱਛਾ ਨਹੀਂ ਛੱਡਿਆ, ਅਤੇ ਥੋਹੜੇ ਚਿਰ ਪਿਛੋਂ ਓਹਦੇ ਕੋਲ ਆਣ ਪੁਜੇ, ਤਾਂ ਉਸ ਪੁਰਸ਼ ਨੈੈ ਉਨਾਂ ਨੂੰ ਆਖਿਆ ਭਿਰਾਓ ਤੁਸੀਂ ਕਾਹਨੂੰ ਮੇਰੇ ਗਲ ਪਏ ਹੋ, ਉਨਾਂ ਨੈ ਆਖਿਆ ਅਸੀਂ ਚਾਹੁੰਦੇ ਹਾਂ ਤੈਨੂੰ ਮੋੜ ਲੈ ਚਲਿਯੇ, ਉਸ ਨੈੈ ਕਿਹਾ - ਇਹ ਤਾਂ ਕਦੀ ਨਹੀਂ ਹੋ ਸਕਦਾ, ਕਿਉਂਕਿ ਤੁਸੀਂ ਨਾਲ ਦੇ ਨਗਰ ਦੇ ਵਾਸੀ ਹੋ, ਜੋ ਮੇਰੀ ਬੀ ਜਮਣ ਭੂੂਮੀ ਹੈ, ਸੋ ਜੇ ਤੁਸੀਂ ਉਥੇ ਮਰੋਗੇ, ਤਾਂ ਅਵੱਸ ਨਰਕ ਵਿੱਚ ਪਓਗੇ, ਜਿਥੇ ਸਦਾ ਦੀ ਅੱਗ ਅਰ ਰੀਧਕ ਧੁਖ ਰਹੀ ਹੈ, ਇਸੇ ਲਈ ਚਾਹੀਦਾ ਹੈ, ਭਈ ਤੁਸੀਂ ਬੀ ਉਹਨੂੰ ਛਡਕੇ ਮੇਰੇ ਨਾਲ ਤੁਰਪਓ, ਹਠੀਦਾਸ ਬੋਲਿਆ ਤੇਰੇ ਨਾਲ ਤੁਰਨ ਥੋਂ ਸਾਡਾ ਕੀ ਬਣਦਾ ਹੈ, ਜੋ ਅਸੀਂ ਅਪਣੇ ਸੱਜਣ