ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/130

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

128

ਪਿਆਰਾ ਲਗਦਾ ਤਾਂ ਉਥੇ ਮੁੜ ਜਾਣ ਦਾ ਅਵਸਰ ਮੈਨੂੰ ਮਿਲ ਸਕਦਾ, ਪਰ ਹੁਣ ਮੈਂਨੂੰ ਉਸ ਦੇਸ਼ ਦਾ ਪ੍ਰੇਮ ਹੈ ਜੋ ਉਸ ਨਾਲੋਂ ਚੰਗਾ ਅਤੇ ਸੁਰਗੀ ਹੈ (ਪਤ੍ਰੀ ਇਬਰਾਨੀਆਂ ਨੂੰ ੧੧ ਕਾਂਡ ੧੫-੧੬ ਪੌੜੀ)

ਬੁਧ ਸਿੰਘ ਨੈ ਕਿਹਾ ਭਲਾ ਤੁਹਾਡੇ ਮਨ ਵਿਚੋਂ ਕੋਈ ਕੋਈ ਪਹਿਲੀਆਂ ਗਲਾਂ ਨਹੀਂ ਰਹਿੰਦੀਆਂ, ਮਸੀਹੀ ਨੈ ਉੱਤਰੇ ਦਿੱਤਾ ਹਾਂ ਜੀ ਰਹਿੰਦੀਆਂ ਹਨ, ਪਰ ਉਹ ਮੇਰੇ ਮਨ ਦੀ ਚਾਹ ਦੇ ਮੂਲੋਂ ਵਿਰੁਧ ਹਨ। ਨਿਜ ਕਰਕੇ ਸ਼ਰੀਰਕ ਅਰ ਆਤਮਕ ਤੱਤਾਂ ਦੀਆਂ ਬੁਰੀਆਂ ਵਾਸ਼ਨਾਂ ਜਿਨਾਂ ਦੇ ਨਾਲ ਮੇਰੇ ਦੇਸ ਦੇ ਲੋਕ, ਅਤੇ ਮੈਂ ਬੀ ਪਹਿਲੇ ਬਹੁਤ ਮਗਨ ਸਾਂ, ਪਰ ਹੁਣ ਓਹ ਸਾਰੀਆਂ ਗੱਲਾਂ ਮੇਰੇ ਲਈ ਵਡੇ ਸੋਗ ਦਾ ਕਾਰਨ ਹਨ, ਅਤੇ ਜੇ ਮੇਰੇ ਵਸ ਵਿੱਚ ਹੁੰਦਾ ਤਾਂ ਮੈਂ ਇਹੋ ਜੇਹੀਆਂ ਗੱਲਾਂ ਮੂਲੋਂ ਛੱਡਕੇ ਨਿਰਾ ਧਰਮ ਦੀਆਂ ਵਸਤਾਂ ਉੱਤੇ ਹੀ ਧਿਆਨ ਧਰਦਾ, ਪਰ ਕੀ ਕਰਾਂ, ਜਿਵੇਂ ਮੈਂ ਚਾਹੁੰਦਾ ਹਾਂ ਕਿ ਭਲਿਆਈ ਕਰਾਂ, ਤਾਂ ਬੁਰਿਆਈ ਮੇਰੇ ਮੁੱਢ ਖੜੀ ਹੁੰਦੀ ਹੈ। ਬੁਧ ਸਿੰਘ ਨੈ ਪੁਛਿਆ