ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/132

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

130

ਐਡੀ ਚਾਹਨਾ ਕਰਦੇ ਹੋ? ਮਸੀਹੀ ਨੈ ਆਖਿਆ ਇਸ ਕਰਕੇ ਜੋ ਮੈਨੂੰ ਆਸ ਹੈ, ਕਿ ਉਥੇ ਮੈਂ ਉਸ ਨੂੰ ਜੀਉਂਦਾ ਵੇਖਾਂਗਾ- ਜਿਸ ਨੈ ਸਲੀਬ ਉੱਤੇ ਆਪਣੀ ਜਿੰਦ ਦਿੱਤੀ, ਅਤੇ ਇਹ ਬੀ ਆਸ ਹੈ, ਜੋ ਉੱਥੇ ਮੈਂ ਉਨ੍ਹਾਂ ਸਭ ਵਸਤਾਂ ਤੋਂ, ਜੇਹੜੀਆਂ ਅਜ ਤੋੜੀ ਮੈਨੂੰ ਸਤਾਉਂਦੀਆਂ ਹਨ ਛੁਟਕਾਰਾ ਪਾਵਾਂਗਾ, ਆਖਦੇ ਹਨ, ਜੋ ਉਥੇ ਮੌਤ ਹੈ ਨਹੀਂ (ਯਸਾਇਆ ਪਿਕੰਬਰ ਦੀ ਪੋਥੀ ੨੫ ਕਾਂਡ ੮ ਪੌੜੀ ਅਤੇ ਪਰਕਾਸ਼ ਦੀ ਪੋਥੀ ੨੧ ਕਾਂਡ ੪ ਪੌੜੀ) ਅਰ ਉਥੇ ਮੈਂ ਉਨ੍ਹਾਂ ਦੀ ਸੰਗਤ ਵਿਚ ਟਿਕਿਆ ਰਹਾਂਗਾ, ਜਿਨਾਂ ਨੂੰ ਮੇਰਾ ਜੀ ਬਹੁਤ ਚਾਹੁੰਦਾ ਹੈ, ਅਤੇ ਜੋ ਸੱਚ ਪੁੱਛੋ ਤਾਂ ਮੈਂ ਉਹ ਨੂੰ, ਜਿਨ ਆਪਣੀ ਜਿੰਦ ਦਿਤੀ, ਇਸ ਲਈ ਪਿਆਰ ਕਰਦਾ ਹਾਂ, ਜੋ ਓਹ ਦੇ ਰਾਹੀਂ ਮੈਂ ਆਪਣੇ ਭਾਰ ਤੋਂ ਛੁਟਕਾਰਾ ਪਾਮਾ, ਅਤੇ ਮੈਂ ਇਸ ਜੀਉਣ ਦੀ ਬੁਰਿਆਈ ਤੋਂ ਗਤੀ ਚਾਹੁੰਦਾ ਹਾਂ, ਮੇਰੇ ਮਨ ਵਿਚ ਸਿੱਕ ਹੈ, ਜੋ ਉਥੇ ਜਾਵਾਂ, ਜਿਥੇ ਫੇਰ ਕਦੀ ਨਾ ਮਰਾਂਗ ਅਤੇ ਉਨਾਂ ਦੇ ਨਾਲ ਰਹਾਂਗਾ - ਜੇਹੜੀ ਸਦਾ ਤੋ ਅਕਾਲ ਪੁਰਖੁ ਨੂੰ ਪਵਿਤ੍ਰ ਪਵਿਤ੍ਰ