ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/134

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

132

ਸੀ, ਓਹ ਬੀ ਸਭ ਕੁਛ ਉਨਾਂ ਨੂੰ ਦੱਸਿਆ, ਪਰ ਉਨਾਂ ਮੈਨੂੰ ਮਖੌਲੀਆ ਸਮਝ ਕੇ ਮੇਰਾ ਕਹਿਣਾ ਸੱਚ ਨਾ ਮੰਨਿਆ! ਪ੍ਰੇਮਦਾਸ ਬੋਲਿਆ ਭਾਈ ਜੀ ਫੇਰ ਤੁਸਾਂ ਪਰਮੇਸੁਰ ਅਗੇ ਬੇਨਤੀ ਕੀਤੀ ਸੀ, ਜੋ ਓਹ ਤੁਹਾਡਾ ਮਨੋਰਥ ਪੂਰਾ ਕਰੇ: ਮਸੀਹੀ ਨੈ ਉੱਤਰ ਦਿੱਤਾ, ਕਿ ਹਾਂ ਜੀ ਮੈਂ ਤਾਂ ਮਨੋਂ ਤਨੋਂ ਪ੍ਰੇਮ ਨਾਲ ਬੇਨਤੀ ਕੀਤੀ ਸੀ, ਕਿੰਉਂ ਜੋ ਤੁਸੀਂ ਸਚ ਮੰਨ ਲਾਓ, ਭਈ ਮੇਰੀ ਘਰ ਵਾਲੀ ਅਤੇ ਇਞਾਣੇ ਨੀਂਗਰ ਵਿਚਾਰੇ ਮੈਨੂੰ ਬਹੁਤ ਹੀ ਪਿਆਰੇ ਸਨ। ਦਾਸ ਨੈ ਆਖਿਆ, ਕਿ ਭਲਾ ਤੁਸੀਂ ਆਪਣੇ ਯੋਗ ਅਤੇਨਾਸ ਹੋਣ ਦੇ ਭੈ ਦਾ ਵਰਨਨ ਉਨਾਂ ਅੱਗੇ ਨਹੀਂ ਕੀਤਾ ਸੀ। ਮਸੀਹੀ ਨੈ ਉਤੱਰ ਦਿੱਤਾ, ਕਿ ਮੈਂ ਕਿੰਨੀ ਵੇਰੀ ਉਨਾਂ ਨੂੰ ਆਖਿਆ, ਅਤੇ ਓਹ ਉਸ ਡਰ ਨੂੰ, ਜੋ, ਮੇਰੇ ਮੂੰਹ ਉੱਤੇ ਅਤੇ ਮੇਰੀਆਂ ਅੰਝੂਆਂ ਥੋਂ, ਅਤੇ ਮੇਰੇ ਕੰਬਣੇ ਥੋਂ ਦੇਖ ਸਕਦੇ ਸਨ, ਨਾਲੇ ਇਸ ਵਿਖੇ ਬੀ, ਭਈ ਨਾਸ ਹੋਣ ਦੇ ਕਾਰਨ ਕੇਹੜਾ ਬੂਹੇ ਉੱਤੇ ਪਿਆ ਹੋਯਾ