ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
135
ਅਤੇ ਉਸ ਦੇ ਭਰਾ ਦੇ ਕੰਮ ਭਲੇ। ਜੇਕਰ ਤੁਹਾਡੀ ਘਰਵਾਲੀ ਅਤੇ ਤੁਹਾਡੇ ਨੀਂਗਰ ਜਾਤਕ ਇਸ ਕਾਰਨ ਤੁਹਾਡੇ ਉਤੇ ਗਰਿੰਜ ਹੋਏ ਹਨ, ਤਾਂ ਇਸ ਥੋਂ ਪਰਗਟ ਹੁੰਦਾ ਹੈ, ਜੋ ਉਨਾਂ ਨੈ ਧਰਮ ਦੀ ਵਲੋਂ ਆਪਣੇ ਮਨਾਂ ਨੂੰ ਅਤਿ ਕਠਨ ਕੀਤਾ ਹੈ, ਅਤੇ ਉਨਾਂ ਦੀ ਹਤਿਆ ਤੁਹਾਡੇ ਸਿਰ ਨਹੀ ਹੋਵੇਗੀ। ਗੱਲ ਕਾਹਦੀ ਮੈਂ ਸੁਪਨੇ ਵਿੱਚ ਡਿੱਠਾ, ਜੋ ਓਹ ਭੋਜਨ ਤਿਆਰ ਹੁੰਦਿਆਂ ਤੀਕ ਇਹੋ ਜੇਹੀਆਂ ਗੱਲਾਂ ਬਾਤਾਂ ਕਰਦੇ ਰਹੇ। ਉਪਵੇਦ ਜਾਂ ਓਹ ਪੰਗਤ ਵਿਚ ਬੈਠ ਗਏ ਤਾਂ ਰਸਾਇਯੇ ਨੈ ਭੋਜਨ ਪਰੋਸ ਕੇ ਅੱਗੇ ਰੱਖਿਆ, ਸੋ ਓਹ ਖਾਣ ਲੱਗੇ, ਅਤੇ ਛੱਤੀ ਭੋਜਨ ਅਮ੍ਰਿਤ ਪਰਸਾਦਿ ਪਰੋਸੇ ਗਏ ਸਨ, ਨਾਲ ਦਾਖਰਸ ਬੀ ਬੜਾ ਸੁੰਦਰ ਰਸੀਲਾ ਜੀ ਅਤੇ ਖਾਣ ਵੇਲੇ ਉਸ ਪਹਾੜ ਦੇ ਮਾਲਕ ਦੀ ਚਰਚਾ ਛਿੜ ਪਈ ਭਈ ਉਸ ਨੈ ਕਿਹੋ ਜੇਹਾ ਕੰਮ ਕੀਤਾ, ਅਤੇ ਜੋ ਕੀਤਾ, ਤਾਂ ਉਸ ਨੈ ਕਾਸ ਨੂੰ ਕੀਤਾ! ਅਤੇ ਉਸ ਨੈ ਇਹ ਮਹਿਲ ਕਿਸ ਲਈ ਬਣਾਯਾ। ਅਰ ਉਨਾਂ ਦੀਆਂ ਗਲਾਂ ਤੋਂ ਮੈਨੂੰ ਇਹ