ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
146
ਜਾਕੇ ਉਨ੍ਹਾਂ ਉਸ ਨੈ ਸਿਰੋਂ ਲੈਕੇ ਪੈਰਾਂ ਤੋੜੀ ਸ਼ਸਤ੍ਰਾ ਨਾਲ ਸਜਾਇਆ, ਕਿ ਅਜਿਹਾ ਨਾ ਹੋਵੇ ਜੋ ਰਾਹ ਵਿਚ ਕੌਈ ਉਸ ਉੱਤੇ ਹੱਲਾ ਕਰੇ, ਸੋ ਇਸੇ ਤਰਾਂ ਸ਼ਸਤ੍ਰਾਂ ਨਾਲ ਸਨਧਬਧ ਹੋਕੇ ਓਹ ਆਪਣੇ ਮਿਤ੍ਰਾਂ ਦੇ ਨਾਲ ਫਾਟਕ ਤੀਕ ਗਿਆ, ਅਰ ਉਥੇ ਚੌਕੀਦਾਰ ਨੂੰ ਪੁਛਿਆ, ਕਿ ਭਾਈ ਤੈਂ ਕਿਸੇ ਜਾਤ੍ਰੀ ਨੂੰ ਏਥੋਂ ਦੀ ਲੰਘਦੇ ਵੇਖਿਆ, ਉਸ ਨੈ ਉਤੱਰ ਦਿਤਾ ਆਹੋ ਜੀ, ਵੇਖਿਆ, ਮਸੀਹੀ ਨੈ ਕਿਹਾ, ਭਲਾ ਤੁਸੀਂ ਉਸ ਦਾ ਨਾਉਂ ਬੀ ਜਾਣਦੇ ਹੋ? ਚੌਕੀਦਾਰ ਨੈ ਉਤੱਰ ਦਿੱਤਾ, ਮੈਂ ਪੁੱਛਿਆ ਸੀ, ਤਾਂ ਉਸ ਨੈ ਦੱਸਿਆ, ਮੇਰਾ ਨਾਉਂ ਪਰਤੀਤਮਾਨ ਹੈ, ਮਸੀਹੀ ਬੋਲਿਆ ਵਾਹ ਵਾਹ ਮੈਂ ਉਸ ਨੂੰ ਜਾਣਦਾ ਹਾਂ, ਉਹ ਤਾਂ ਮੇਰੇ ਹੀ ਨਗਰ ਦਾ ਹੈ, ਸਗੋਂ ਮੇਰਾ ਗੁਆਫੀ ਹੈ, ਭਲਾ ਦੱਸ ਖਾਂ ਓਹ ਕਿਨੀ ਕੁ ਦੂਰ ਗਿਆ ਹੋਊ, ਚੌਕੀਦਾਰ ਨੈ ਉੱਤਰ ਦਿੱਤਾ, ਜੋ ਹੁਣ ਓਹ ਪਹਾੜ ਦੇ ਹਿਠਾਂਹ ਲਹਿ ਗਿਆ ਹੋਉ॥
ਮਸੀਹੀ ਨੈ ਆਖਿਆ ਚੌਕੀਦਾਰ ਅੱਛਾ ਹੁਣ ਮੈਂ ਜਾਂਦਾ ਹਾਂ। ਤੈਨੂੰ ਪਰਮੇਸੁਰ