ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/154

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

152

ਰਹਾਂਗਾ, ਤਾਂ ਜੇ ਹੁਣ ਉਸ ਤੋਂ ਬੇਮੁਖ ਹੋ ਜਾਵਾਂ, ਤਾਂ ਚੋਰਾਂ ਦੀ ਤਰਾਂ ਫਾਹੇ ਨਾ ਮਿਲ ਜਾਵਾਗਾ॥

ਨਾਸ ਕਰਨ ਵਾਲਾ ਨੈ ਆਖਿਆ, ਭਈ ਤੈਂ ਮੇਰੀ ਨੌਕਰੀ ਕਰਨ ਦੀ ਬੀ ਸੌਂਹ ਖਾਹਦੀ ਹੈ, ਪਰ ਜੇਕਰ ਤੂੰ ਹੁਣ ਬੀ ਮੁੜ ਚੱਲੇਂ, ਮੈਂ ਤੇਰਾ ਪਾਪ ਖਿਮਾਂ ਕਰਾਂਗਾ। ਮਸੀਹੀ ਬੋਲਿਆ ਜੋ ਮੈਂ ਆਪਣੀ ਅਣਜਾਣਗੀ ਦੇ ਸਮੇਂ ਵਿੱਚ ਤੇਰੇ ਨਾਲ ਸੌਂਹ ਖਾਹਦੀ, ਅਤੇ ਇਸ ਥੋਂ ਬਾਝ ਮੈਂ ਜਾਣਦਾ ਹਾਂ, ਭਈ ਓਹ ਪਾਤਸ਼ਾਹ, ਜਿਹਦੇ ਝੰਡੇ ਹੇਠ ਮੈਂ ਆਇਆ ਹਾਂ, - ਮੈਨੂੰ ਤੇਰੇ ਕੋਲੋਂ ਛੁਡਾ ਸਕਦਾ ਹੈ, ਅਤੇ ਜੋ ਕੁਛ ਮੈਂ ਤੇਰੇ ਆਖੇ ਲੱਗਕੇ ਕੀਤਾ ਸੀ, ਉਸ ਨੂੰ ਬੀ ਖਿਮਾਂ ਕਰ ਸਕਦਾ ਹੈ, ਅਤੇ ਇਸ ਤੋਂ ਉਪਰੰਦ ਤੈਨੂੰ ਇਹ ਸ੍ਰੀ ਦਸੱਦਾ ਹਾਂ - ਜੋ ਤੇਰੀਆਂ ਸਾਰੀਆਂ ਵਸਤਾਂ ਨਾਲੋਂ ਮੇਂ ਉਹ ਦੀ ਸੇਵਾ, ਉਸ ਦੀ ਤਲਬ, ਉਸ ਦੇ ਨੌਕਰ, ਉਸ ਦੇ ਰਾਜ, ਉਹ ਦੀ ਸੰਗਤ, ਉਹ ਦੇ ਦੇਸ ਨੂੰ ਵਧੀਕ ਪਸਿੰਦ ਕਰਦਾ ਹਾਂ, ਜੋ ਮੈਂਨੂੰ ਹੋਰ ਨਾ ਛੇੜ, ਕਿਉਂਜੋ ਮੈਂ ਉਸ ਦਾ ਦਾਸ ਹਾਂ। ਅਰ ਮੈਂ ਉਸੇ ਦੇ ਮਗਰ ਲੱਗਾ ਰਹਾਂਗਾ। ਨਾਸ ਕਰਨ ਵਾਲਾ