ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/157

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

155

ਆਪਣੇ ਪਾਤਸ਼ਾਹ ਨੂੰ ਉਡੀਕਦੇ ਤੂੰ ਛੁਟਕਾਰੇ ਲਈ ਉਲਟਾ ਰਾਹ ਫੜਿਆ ਅਰ ਇਹਦੇ ਮਗਰੋਂ ਤੂੰ ਢਿੱਲਾ ਹੋਕੇ ਸੌਂ ਗਿਆ ਅਤੇ ਆਪਣੀਆਂ ਚੰਗੀਆਂ ਵਸਤਾਂ ਨੂੰ ਗਵਾ ਬੈਠਾ, ਫੇਰ ਜਦ ਤੂੰ ਰਾਹ ਵਿਚ ਸ਼ੀਹਾਂ ਨੂੰ ਵੇਖਕੇ ਹਟਣ ਲੱਗਾ,ਅਤੇ ਜਾਂ ਤੋਂ ਆਪਣੇ ਪੱਤੇ ਦਾ ਅਤੇ ਉਨ੍ਹਾਂ ਗੱਲਾਂ ਦਾ, ਜੋ ਤੂੰ ਵੇਖੀਆਂ ਅਤੇ ਸੁਣੀਆਂ ਹਨ, ਕਿਸੇ ਦੇ ਅੱਗੇ ਵਖਿਆਨ ਕਰਦਾ ਤਾਂ ਤੂੰ ਤੇ ਆਪਣੀਆ ਗੱਲ਼ਾਂ ਅਰ ਕਰਤਬਾਂ ਪੁਰ ਮਨ ਵਿਚ ਕੜਾ ਖਮੰਡ ਕਰਦਾ ਹੈ, ਮਸੀਹੀ ਬੋਲਿਆ ਜੋ ਕੁਛ ਤੈ ਆਖਿਆ ਸਭ ਸਚ ਹੈ, ਸਗੋਂ ਇਸ ਤੋਂ ਵੀ ਵਧੀਕ ਮੇਰੇ ਵਿੱਚ ਔਗੁਣ ਹਨ, ਪਰ ਜਿਸ ਪਾਤਸ਼ਾਹ ਦੀ ਮੈਂ ਸੇਵਾ ਅਤੇ ਆਦਰ ਕਰਦਾ ਹਾਂ, ਉਹ ਵਡਾ ਕਿਰਪਾਲੂ ਹੈ,ਅਤੇ ਖਿਮਾ ਕਰਨ ਨੂੰ ਤਿਆਰ ਹੈ, ਪਰ ਜਿਨਾਂ ਖੋਟੀਆਂ ਦੀ ਗੱਲ ਤੂੰ ਕਰਦਾ ਹੈ, ਸੋ ਸਭ ਤੇਰੇ ਹੀ ਦੇਸ਼ ਵਿਚ ਮੈਨੂੰ ਲੱਗੀਆਂ ਸਨ, ਅਤੇ ਉਨਾਂ ਦੇ ਕਾਰਨ ਮੈ ਬੜਾ ਦੁਖੀ ਹੋਇਆ, ਪਰ ਮੈਂ ਉਨਾਂ ਤੋਂ ਪਛਤਾਵਾ ਕੀਤਾ, ਅਤੇ ਆਪਣੇ ਪਾਤਸ਼ਾਹ ਕੋਲੋਂ ਉਨਾਂ