ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
163
ਉਪਦੇਸ਼
ਉਤਰੀ ਵਾਰਤਾ ਤੋਂ ਪਰਗਟ ਹੁੰਦਾ ਹੈ ਭਈ ਮਸੀਹੀ ਲੋਕਾਂ ਨੂੰ ਚਾਹੀਦਾ ਹੈ, ਜੋ ਵਡੇ ਅਧੀਨ ਅਤੇ ਮਨ ਦੇ ਗਰੀਬ ਹੋਣ, ਪਰ ਇਹ ਤਾਂ ਬੜੀ ਔਖੀ ਗੱਲ ਹੈ, ਅਤੇ ਪਰਮੇਸੁਰ ਦੀ ਸਹਾਇਤਾ ਬਿਨਾ ਹੋ ਨਹੀਂ ਸਕਦੀ, ਅਤੇ ਅਧੀਨ ਹੋਣ ਵਿਚ ਸ਼ੈਤਾਨ ਉਨਾਂ ਉਤੇ ਵਡੀ ਜ਼ੋਰਾਵਰੀ ਕਰਦਾ ਹੈ ਅਤੇ ਚਾਹੁੰਦਾ ਹੈ, ਜੋ ਉਨਾਂ ਨੂੰ ਸੈਸਾਰ ਦੇ ਬੁਰੇ ਰਾਹਾਂ ਵਿਚ ਮੋੜ ਲੈ ਜਾਵੇ, ਇਸੇ ਕਰਕੇ ਉਸ ਦੂਣ ਦਾ ਨਾਉਂ ਅਧੀਨਤਾ ਦੀ ਦੂਣ ਰਖਿਆ ਗਿਆ ਹੈ ਅਤੇ ਜਾਂ ਓਹ ਅਜਿਹੇ ਥਾਂ ਵਿਚ ਲਹਿ ਗਏ ਤਾਂ ਸੈਤਾਨ ਉਨਾਂ ਦੇ ਮਨ ਵਿਚ ਵਡੀਆਂ ਵਡੀਆਂ ਡਰ ਦੀਆਂ ਗਲਾਂ ਪਾਉਂਦਾ ਹੈ, ਉਨ੍ਹਾਂ ਨੂੰ ਪਾਪ ਵਿਖਾ ਵਿਖਾ ਕੇ ਅਤੇ ਬੇਮੁਖ ਹੋਣ ਦੀਆਂ ਗਲਾਂ ਸੁਣਾ ਸੁਣਾ ਕੇ ਮਸੀਹ ਵਲੋਂ ਨਿਰਾਸ