ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
165
ਅਤੇ ਸ਼ੈਤਾਨ ਦਾ ਸਾਹਮਣਾ ਫੇਰ ਕਰਦੇ ਹਨ ਤਾਂ ਸ਼ੈਤਾਨ ਪਿਛਾਂਹ ਹਟ ਕੇ ਭਜ ਜਾਂਦਾ ਹੈ। ਇਸੇ ਤਰਾਂ ਓਹ ਅਜਿਹੀਆਂ ਗੱਲਾਂ ਧਰਮੀਆਂ ਦੇ ਮਨ ਵਿਚ ਪਾਉਂਦਾ ਹੈ ਪਰ ਉ ੜਕ ਨੂੰ ਓਹ ਜਿੱਤਕੇ ਉਸ ਪ੍ਰਭੂ ਦਾ ਧੰਨ ਮੰਨਦੇ ਅਰ ਉਸ ਦੀ ਉਸਤਤਿ ਕਰਦੇ ਹਨ ਕਿ ਜਿਸ ਨੈ ਸਹਾਇਤਾ ਅਤੇ ਦਾਇਆ ਕਰਕੇ ਉਨਾਂ ਨੂੰ ਅਜਿਹੇ ਬੁਰੇ ਫੌਰੀ ਤੋਂ ਛੁਡਾ ਲਿਆ॥
ਦਸਵਾਂ ਪਰਬ
ਇਸ ਪੁਰਬ ਵਿਚ ਇਹ ਵਰਨਨ ਹੋਵੇਗਾ, ਜੋ ਮਸੀਹੀ ਮੌਤ ਦੀ ਛਾਇਆ ਦੀ ਦੂਣ ਵਿਚ ਕਿੱਕੁਰ ਬਹੁਤ ਸਤਾਇਆ ਗਿਆ, ਅਰ ਓਕ ਨੂੰ ਕਿਸਤਰਾਂ ਸੁਖ ਸਾਂਦ ਨਾਲ ਲੰਘ ਗਿਆ॥
ਤਦ ਮੈਂ ਫੇਰ ਸੁਪਨੇ ਵਿਚ ਡਿੱਠਾ, ਕਿ ਜਾਂ ਮਸੀਹੀ ਮੌਤ ਦੀ ਦੁਣ ਦੇ ਬੰਨੇ ਉੱਤੇ