ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/172

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

170

ਇਸੇ ਲਈ ਉਹਨੇ ਆਪਣੀ ਤਲਵਾਾਰ ਨੂੰ ਮਿਆਨ ਵਿਚ ਕਰ ਲਿਆ, ਅਤੇ ਇਕ ਹੋਰ ਸ਼ਸ਼ਤਰ ਫੜਿਆ, ਜਿਸਨੂੰ ਸਦਾ ਦੀ ਬੇਨਤੀ ਆਖਦੇ ਹਨ (ਪਤ੍ਰੀ ਅਫਸੀਆਂ ਨੂੰ ੬-੧੮) ਤਾਂ ਮੇਰੇ ਕੰਨੀ ਉਸ ਦੀ ਇਹ ਅਵਾਜ ਆਈ, ਕਿ ਹੇ ਪ੍ਰਭੁ ਮੈਂ ਤੇਰੀ ਬੇਨਤੀ ਕਰਦਾ ਹਾਂ ਮੇਰੀ ਜਿੰਦ ਨੂੰ ਬਚਾ ਲੈ, (੧੧੬ ਜਬੂਰ ੪) ਇਸੇ ਤਰਾਂ ਉਹ ਦੂਰ ਤੋੜੀ ਚਲਿਆ ਗਿਆ, ਪਰ ਅੱਗ ਦੀਆਂ ਲਾਟਾਂ ਉਹਦੀ ਵੱਲ ਤੁਰੀਆਂ ਆਉਂਦੀਆਂ ਸਨ, ਅਤੇ ਉਸ ਨੈ ਉਨਾਂ ਪਾਪੀਆਂ ਦੀਆਂ ਚੀਕਾਂ ਵੀ ਸੁਣੀਆਂ, ਕਿ ਜੇਹੜੇ ਨਰਕ ਵਿਚ ਪਏ ਹੋਏ ਇਧਰ ਉਧਰ ਤੜਫਦੇ ਸਨ ਤਦ ਓਹ ਬਹੁਤ ਡਰ ਗਿਆ, ਅਤੇ ਵਿਚਾਰਨ ਲੱਗਾ, ਭਈ ਮੈਂ ਤਾਂ ਇਥੇ ਟੋ ਟੋਟੇ ਹੋਕੇ ਰਾਹ ਦੇ ਘਟੇ ਵਰਗਾ ਹੋ ਜਾਵਾਂਗਾ, ਇਹ ਹਾਲ ਵੇਖਦਾ ਅਤੇ ਡਰਾਉਣੀਆਂ ਚੀਕਾਂ ਸੁਣਦਾ, ਓਹ ਕਈਆਂ ਕੋਹਾਂ ਤਾਈਂ ਚਲਿਆ ਗਿਆ, ਫੇਰ ਉਹਨੂੰ ਐਉਂ ਮਲੂਮ ਹੋਯਾ, ਜੋ ਭੂਤਾਂ ਦੀ ਇਕ ਵਡੀੀ ਟੋਲੀ ਉਹ ਦੇ ਮਿਲਨ ਨੂੰ ਆਉਂਦੀ ਹੈ, ਤਾਂ ਉਹ ਖਲੋ ਗਿਆ,