ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/175

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

173

ਅਤੇ ਸੋਚਣ ਲਗਾ ਭਈ ਹੁਣ ਮੈਂ ਕੀ ਕਰਾਂ, ਕਦੀ ਤਾਂ ਇਹ ਕਹਿੰਦਾ ਸੀ ਕਿ ਮੈਂ ਹੁਣ ਮੁੜ ਚੱਲਾਂ, ਫੇਰ ਇਹ ਵਿਚਾਰ ਕਰਦਾ ਸੀ ਭਈ ਦੂਣ ਦਾ ਅਧਾ ਰਾਹ ਤਾਂ ਹੁਣ ਮੈਂ ਲੰਘ ਆਯਾ ਹੋਵਾਂਗਾ! ਅਤੇ ਬਹੁਤੀ ਬਿਪਤਾ ਥੋਂ ਤਾਂ ਮੈਂ ਬਚ ਆਯਾ ਹਾਂ, ਜੇ ਹੁਣ ਪਿਛਾਂਹ ਮੁੜਾਂ ਤਾਂ ਕੀ ਜਾਣਿਯੇ ਜੋ ਅਗਾਂਹ ਜਾਣ ਨਾਲੋਂ ਮੈਂ ਵਡੇ ਭੌਂ ਵਿਚ ਜਾ ਪਵਾਂਗਾ, ਇਸ ਨਾਲੋਂ ਚੰਗਾ ਹੈ, ਜੋ ਮੈਂ ਅੱਗੇ ਹੀ ਵੱਧਾਂ ਅਤੇ ਤਕੜਾ ਹੋਕੇ ਉਹ ਅੱਗੇ ਨੂੰ ਤੁਰ ਪਿਆ। ਪਰ ਭੂਤ ਉਸੇ ਤਰਾਂ ਤੁਰੇ ਆਏ, ਸਗੋਂ ਉਸ ਦੇ ਕੋਲ ਹੀ ਆਣ ਢੁਕੇ, ਤਦ ਉਸ ਨੈ ਵਡੇ ਜੋਰ ਨਾਲ ਉਚੀ ਦੇਕੇ ਆਖਿਆ, ਕਿ ਵੇਖੋ ਪ੍ਰਭੁ ਪਰਮੇਸੁਰ ਦੀ ਸਹਾਇਤਾ ਨਾਲ ਮੈਂ ਇਥੋਂ ਤੋੜੀ ਆਯਾ ਹਾਂ, ਅਤੇ ਅੱਗੇ ਬੀ ਵਧਾਂਗਾ ਤਾਂ ਸਾਰੇ ਭੂਤ ਪਰਮੇਸੁਰ ਦਾ ਨਾਉਂ ਸੁਣਦਿਆਂ ਸਾਰ ਪਿਛਾਂਹ ਹਟ ਗਏ, ਅਤੇ ਉਹ ਨੂੰ ਤਿਨਾਂ ਨੈ ਕੁਛ ਨਾਂ ਆਖਿਆ, ਇਕ ਗੱਲ ਮੈਂ ਹੋਰ ਦਸਣੀ ਹੈ