ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/176

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

174

ਪਿਛੋਂ ਮੈਂ ਉਹ ਨੂੰ ਜਾ ਮਿਲਾਂਗਾ, ਤਦ ਓਹ ਮੇਰੇ ਨਾਲ ਤੁਰੇਗਾ, ਸੋ ਥੋਹੜਾ ਕੁ ਅਗਾਂਹ ਵੱਧਕੇ ਮਸੀਹੀ ਨੈ ਉਸ ਮਨੁੱਖ ਨੂੰ ਹਾਕ ਮਾਰੀ, ਪਰ ਅੱਗੋਂ ਇਹ ਵਿਚਾਰਾ ਨਹੀਂ ਜਾਣਦਾ ਸੀ, ਜੋ ਮੈਂ ਇਹਨੂੰ ਅਗੋਂ ਕੀ ਉਤਰ ਦੇਵਾਂ, ਕਿਉਂਕਿ ਉਸ ਦਾ ਬੀ ਇਹੋ ਧਿਆਨ ਸੀ, ਜੋ ਮੈਂ ਇਸ ਦੂਣ ਵਿਚ ਇਕੱਲਾ ਹਾਂ। ਫੇਰ ਥੋਹੜੇ ਚਿਰ ਪਿੱਛੋਂ ਦਿਨ ਚੜਿਆ, ਤਦ ਮਸੀਹੀ ਨੈ ਆਨੰਦ ਹੋਕੇ ਆਖਿਆ, ਭਈ ਉਸ ਨੈ ਮੌਤ ਦੀ ਛਾਇਆ ਨੂੰ ਪ੍ਰਭਾਤ ਨਾਲ ਬਦਲ ਦਿੱਤਾ ਹੈ। (ਅਮੂਸ ਪਿਕੰਬਰ ਦੀ ਪੋਥੀ ੫ ਕਾਂਡ ੮ ਪੌੜੀ) ਜਾਂ ਦਿਨ ਅੱਛੀ ਤਰਾਂ ਨਾਲ ਚੜ੍ਹਿਆ, ਤਾਂ ਉਸ ਨੈ ਕੋਈ ਪਿਛਾਂਹ ਮੁੜ ਜਾਣ ਦੀ ਨੀਅਤ ਨਾਲ ਨਹੀਂ ਪਰ ਪਿਛਲੇ ਭੈ ਅਰ ਡਰ ਅਰ ਕਸ਼ਟ ਕਲੇਸ਼ਾਂ ਨੂੰ ਦਿਨ ਦੇ ਚਾਨਣ ਨਾਲ ਦੇਖਣ ਲਈ, ਕਿ ਜਿਨਾਂ ਨੂੰ ਓਹ ਅਨੇਰੇ ਵਿਚ ਲੰਘ ਆਯਾ ਸੀ, ਇਕ ਪਾਸੇ ਟੋਏ ਨੂੰ ਅਤੇ ਦੂਏ ਪਾਸੇ ਖੁੱਭਣ ਨੂੰ ਡਿੱਠਾ, ਅਤੇ ਇਹ ਬੀ ਡਿੱਠਾ, ਕਿ ਓਹ ਡੰਡੀ ਜੇਹੜੀ ਉਨਾਂ ਦੋਹਾਂ ਦੇ ਵਿਚਦੀ