ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/177

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

175

ਇਹ ਲੱਭੇ ਕਿ ਇਹ ਕੁਫਰ ਕਿਥੋਂ ਨਿੱਕਲਦਾ ਹੈ, ਇਸੇ ਗੱਲੇ ਓਹ ਤੰਗ ਹੋਇਆ ਹੋਇਆ ਵਡੀ ਉਦਾਸੀ ਵਿਚ ਤੁਰਿਆ ਜਾਂਦਾ ਸੀ, ਜੋ ਅਗਾਂਹ ਹੋਕੇ ਉਸ ਨੈ ਇੱਕ ਮਨੁੱਖ ਦੀ ਅਵਾਜ ਇਹ ਕਹਿੰਦੀ ਸੁਣੀ, ਕਿ ਭਾਵੇਂ ਮੈਂ ਮੌਤ ਦੀ ਛਾਇਆ ਦੀ ਦੂਣ ਵਿਚ ਹੋਕੇ ਚੱਲਾਂ, ਤਾਂ ਬੀ ਮੈਂਨੂੰ ਕੁਛ ਡਰ ਯਾ ਖਟਕਾ ਨਹੀਂ, ਕਿੰਉਂਜੋ ਹੇ ਪ੍ਰਭੂ ਪਰਮੇਸੁਰ ਤੂੰ ਮੇਰੇ ਨਾਲ ਹੈਂ (੨੩ ਜਬੂਰ ੪ ਪੌੜੀ) ਮਸੀਹੀ ਇਹ ਗੱਲ ਸੁਣਕੇ ਡਾਢਾ ਮਗਨ ਹੋ ਗਿਆ, ਕਿਉਂਜੋ ਉਸ ਨੈ ਇਸ ਗੱਲ ਤੋਂ ਇਹ ਲਖ ਲਿਆ, ਭਈ ਮੇਰੇ ਵਰਗਾ ਇਸ ਦੂਣ ਵਿਚ ਕੋਈ ਹੋਰ ਬੀ ਪਰਮੇਸੁਰ ਦਾ ਭਗਤ ਹੈ। ਦੂਜਾ ਇਸ ਗੱਲੋਂ ਕਿ ਭਾਵੇਂ ਓਹ ਅਜਿਹੇ ਬੁਰੇ ਹਾਲ ਵਿਚ ਫਸ ਗਿਆ ਹੈ, ਤਾਂ ਬੀ ਪਰਮੇਸੁਰ ਉਸ ਦੇ ਨਾਲ ਹੈ, ਤਾਂ ਓਹ ਮੇਰੇ ਨਾਲ ਫਿਰ ਕਿੰਉਂ ਨਾ ਰੋਵੇਗਾ। ਭਾਵੇਂ ਇਸ ਭੈੜੀ ਥਾਂ ਦੀਆਂ ਔਖਿਆਇਯਾਂ ਦੇ ਕਾਰਨ ਮੈਂ ਉਹ ਨੂੰ ਨਹੀਂ ਵੇਖ ਸਕਦਾ, ਅਤੇ ਥੋਹੜੇ ਚਿਰ ,