ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੬

ਤੁਰਨਾਂ ਮੰਨ ਲਿਆ, ਅਤੇ ਜੋ ਕੁਛ ਮੈਂ ਉਸ ਡਰ ਦੀ ਬਾਬਤ ਕਿ ਜੇਹੜਾ ਅਜੇ ਵੇਖਣ ਵਿੱਚ ਨਹੀਂ ਆਉਂਦਾ, ਜਾਣਿਆ ਹੈ, ਜੇ ਹਠੀਦਾਸ ਜਾਣ ਲੈਂਦਾ, ਤਾਂ ਓਹ ਐਉਂ ਛੇਤੀ ਨਾਲ ਸਾਡੇ ਕੋਲੋਂ ਕਦੀ ਨਹੀਂ ਹਟਦਾ॥

ਭੋਲੇ ਨੈੈ ਆਖਿਆ ਹਾਂ ਮਹਾਰਾਜ ਸਚ ਹੈ, ਪਰ ਸੁਣੋਂ, ਇਸ ਰਾਹ ਵਿੱਚ ਸਾਥੋਂ ਬਿਨਾਂ ਹੋਰ ਕੋਈ ਨਹੀਂ, ਇਸ ਵਾਸਤੇ ਮੈਨੂੰ ਦੱਸ ਭਈ ਜਿਥੇ ਅਸੀਂ ਤੁਰੇ ਜਾਂਦੇ ਹਾਂ, ਉਥੋਂ ਸਾਨੂੰ ਕੀ ਲਭੇਗਾ, ਅਤੇ ਕੇਹੜਾ ਅਨੰਦ ਸਾਨੂੰ ਪ੍ਰਾਪਤ ਹੋਵੇਗਾ॥

ਮਸੀਹੀ ਨੈ ਉਤੱਰ ਭਾ, ਮੈਂ ਉਨਾਂ ਗਲਾਂ ਦਾ ਧਿਆਨ ਕਰ ਸਕਦਾ ਹਾਂ, ਪਰ ਉਨਾਂਂ ਦੀ ਕਂਂਥਾ ਮੈਂਥੋਂ ਨਹੀਂ ਹੁੰਦੀ, ਤਾਂ ਭੀ ਤੂੰ ਜੋ ਜਾਣਨਾਂਂ ਚਾਹੁੰਦਾ ਹੈ, ਇਸ ਲਈ ਮੈਂ ਆਪਣੀ ਪੋਥੀ ਪੜ੍ਹਕੇ ਤੈੈਨੂੰ ਸੁਣਾਉਂਦਾ ਹਾਂ॥

ਭੋਲੇ ਨੇ ਆਖਿਆ ਭਲਾ ਇਹ ਤੂੰ ਠੀਕ ਜਾਣਦਾ ਹੈ, ਜੋ ਤੇਰੀ ਪੋਥੀ ਦੀਆਂਂ ਗੱਲਾਂਂ