ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/181

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

179

ਲੋਥਾਂ ਟੋਟੇ ਟੋਟੇ ਕੀਤੀਆਂ ਹੋਇਯਾਂ ਪਇਯਾਂ ਸਨ. ਇਹ ਉਨ੍ਹਾਂ ਜਾਤ੍ਰੀਆਂ ਦੀਆਂ ਲੋਥਾਂ ਸਨ, ਜੇਹੜੇ ਅੱਗੇ ਇੱਥੋਂ ਦੀ ਲੰਘੇ ਸਨ, ਜਦ ਮੈਂ ਇਨ੍ਹਾਂ ਵਸਤਾਂ ਨੂੰ ਵੇਖਦਾ, ਅਤੇ ਇਹ ਸੋਚ ਰਿਹਾ ਸਾਂ, ਭਈ ਇਹਦਾ ਕੀ ਕਾਰਨ ਹੈ। ਤਾਂ ਅੱਖਾਂ ਚੱਕ ਕੇ ਮੈਂ ਇਕ ਗੁਫਾ ਨੂੰ ਡਿੱਠਾ, ਜਿਸ ਵਿੱਚ ਦੋ ਦੇਊ, ਅਰਥਾਤ ਪੋਪ ਅਰ ਮੂਰਤਿਪੂਜਕ ਨਾਮੇ ਦੇਉ ਪੁਰਾਣੇ ਸਮੇਂ ਵਿੱਚ ਰਹਿੰਦੇ ਸਨ, ਜਿਨਾਂ ਦੇ ਬਲ ਅਤੇ ਧੱਕੇ ਥੋਂ ਓਹ ਲੋਕ ਜਿਨਾਂ ਦੀਆਂ ਹਡੀਆਂ ਲਹੂ ਸੁਆਹ ਇਥੇ ਪਿਆ ਸੀ, ਮਾਰੇ ਗਏ ਸਨ, ਪਰ ਮਸੀਹੀ ਨੂੰ ਇਥੇ ਬਹੁਤ ਭੈ ਨਾ ਹੋਯਾ, ਸੋ ਸੁਖਸਾਂਦ ਨਾਲ ਲੰਘ ਗਿਆ, ਇਹ ਵੇਖਕੇ ਮੈਨੂੰ ਉਸ ਵੇਲ ਬੜਾ ਅਚੰਭਾ ਹੋਯਾ, ਪਰ ਪਿੱਛੋਂ ਮੈਂ ਜਾਣ ਗਿਆ, ਭਈ ਮੂਰਤਿ ਪੂਜਕ ਚਰੋਕਣਾ ਮਰ ਗਿਆ, ਅਤੇ ਦੂਜਾ ਜਣਾ ਭਾਵੇਂ ਅਜੇ ਜੀਉਂਦਾ ਹੈ, ਤਾਂ ਬੀ ਬੁਢੇਪੇ ਦੇ ਕਾਰਨ ਅਤੇ ਉਨ੍ਹਾਂ ਘਾਵਾਂ ਅਰ ਸੱਟਾਂ ਦੇ ਕਾਰਨ, ਜੇਹੜੀਆਂ ਉਹਨੂੰ ਜੁਆਨੀ ਦੇ ਦਿਨੀਂ ਲਗੀਆਂ ਸਨ,ਅਜਿਹਾ