ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
181
ਚੌਪਈ
ਧੰਨ ਹੋਵੇ ਧੰਨ ਹੋਵੇ ਓਹ ਪ੍ਰਭੁ । ਜੋ ਛੁਡਾਉਂਦਾ ਹੈ ਦੁਖਿਆਰੇ ਸਭੁ॥
ਕਰਕੇ ਦਯਾ ਜਿਸ ਮੈਨੂੰ ਛਡਾਯਾ । ਪਾਪਾਂ ਅਰ ਭੌਜਲੋਂ ਬਚਾਯਾ ॥੧॥
ਅੰਨੇ ਖੂਹੇ ਨਰਕ ਫਾਹੀਆਂ ਵਿਚ । ਮੈਂ ਫਸਕੇ ਹੋਯਾ ਅਤ ਜਿਚ॥
ਮੈਂ ਮੂਲੋਂ ਬਿਵਸ ਸਾਂ ਹੋਯਾ । ਪਰ ਹੁਣ ਕਮਰਕਸਾ ਅਤ ਸੋਹਿਆ॥੨॥
ਮਿਲੀ ਮੁਕਤਿ ਮੈਨੂੰ ਬਖਸੀਸ । ਰਹੇ ਹੁਣ ਮੁਕਟ ਯਿਸੂ ਦੇ ਸੀਸ ॥
ਕਿੰਉਂ ਨ ਕਹਾਂ ਮੈਂ ਬਾਰੰਬਾਰ। ਧੰਨ ਧੰਨ ਯਿਸੂ ਮੇਰਾ ਸੁਖਕਾਰ॥੩॥
ਉਪਦੇਸ਼