ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/188

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

186

ਜੋ ਓਹ ਤੇਰੇ ਨਾਲ ਨਿਰਾਸ ਖੁੱਭਣ ਤਾਈ ਆਯਾ ਸੀ, ਅਤੇ ਕਈ ਆਖਦੇ ਹਨ, ਜੋ ਓਹ ਉਸ ਦੇ ਵਿਚ ਜਾ ਪਿਆ, ਪਰ ਓਹ ਨਹੀਂ ਸੀ ਚਾਹੁੰਦਾ, ਜੇ ਕੋਈ ਇਸ ਗੱਲ ਨੂੰ ਜਾਣੇ, ਪਰ ਮੈਂ ਐੱਨਾ ਜਾਣਦਾ ਹਾਂ, ਜੋ ਓਹ ਉਸ ਥਾਂ ਦੇ ਚਿੱਕੜ ਨਾਲ ਬਹੁਤ ਲਿੱਬੜਿਆ ਹੋਯਾ ਸੀ। ਮਸੀਹੀੀ ਨੈ ਆਖਿਆ ਭਲਾ, ਪਰ ਆਂਢ ਗੁਆਂਢ ਦੇ ਲੋਕ ਉਸ ਨੂੰ ਕੀ ਆਖਦੇ ਸਨ? ਉਹ ਬੋਲਿਆ ਭਈ ਆਖਣ ਦੀ ਕੀ ਗੱਲ ਹੈ, ਜਾਂ ਓਹ ਮੁੜ ਆਯਾ ਸੀ, ਤਾਂ ਸਭ ਲੋਕ ਉਸ ਉੱਤੇ ਐਡੇ ਹੱਸਣ ਲੱਗੇ, ਕਿ ਬਹੁਤ ਹੀ। ਕੋਈ ਉਸ ਨੂੰ ਕੱਠੇ ਕਰਦੇ ਅਤੇ ਕੋਈ ਉਸ ਨੂੰ ਤੁਛ ਜਾਣਦੇ ਸਨ, ਇੱਥੋਂ ਤੋੜੀ ਜੋ ਉਹ ਦਾ ਗੁਜਾਰਾ ਵਡੇ ਔਖ ਨਾਲ ਚੱਲਦਾ ਹੈ, ਗੱਲ ਕੀ ਉਹ ਦਾ ਹਾਲ ਅੱਗੇ ਨਾਲੋਂ ਬਹੁਤ ਹੀ ਮਾੜਾ ਹੋ ਗਿਆ, ਮਸੀਹੀ ਨੈ ਆਖਿਆ ਮਹਾਰਾਜ ਇਸ