ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
188
ਲੱਜਿਆਵਾਨ ਜਿਹਾ ਹੋਯਾ ਦੂਜੀ ਵੱਲੋਂ ਦੀ ਹੋ ਕੇ ਲੰਘ ਗਿਆ ਅਤੇ ਮੈਂ ਉਹ ਨੂੰ ਕੁਛ ਨਾਂ ਆਖਿਆ, ਮਸੀਹੀ ਬੋਲਿਆ ਜਾਂ ਮੈਂ ਉਸ ਨਗਰ ਥੋਂ ਤੁਰ ਪਿਆ, ਤਾਂ ਮੈਨੂੰ ਉਸ ਮਨੁੱਖ ਦੀ ਵਡੀ ਆਸ ਸੀ, ਪਰ ਹੁਣ ਮੈਨੂੰ ਚਿੰਤਾ ਹੈ, ਜੋ ਉਹ ਉਸ ਨਗਰ ਸਣੇ ਨਾਲ ਹੋ ਜਾਵੇਗਾ, ਕਿੰਉਂ ਜੋ ਉਸ ਉੱਤੇ ਇਹ ਸੱਚੀ ਕਹਾਉਤ ਠੀਕ ਆਈ ਹੈ ਭਈ ਕੁੱਤਾ ਆਪਣੀ ਉਤਾੜ ਵਲ ਮੁੜਿਆ, ਅਤੇ ਧੋਤੀ ਹੋਈ ਸੂਰੀ ਚਿੱਕੜ ਚੱਭੜ ਵਿਚ ਲੇਟਣ ਨੂੰ ਮੁੜ ਗਈ (ਪਤਰਸ ਦੀ ਦੂਜੀ ਪਤ੍ਰੀ ੨ ਕਾਂਡ ੨੨ ਪੌੜੀ) ਧਰਮਦਾਸ ਬੋਲਿਆ ਮੈਨੂੰ ਬੀ ਓਹ ਦਾ ਹਾਲ ਬਹੁਤ ਬੁਰਾ ਮਲੂਮ ਹੁੰਦਾ ਹੈ, ਪਰ ਮਹਾਰਾਜ ਹੋਣਹਾਰ ਨੂੰ ਕੌਣ ਰੋਕ ਸੱਕਦਾ ਹੈ। ਮਸੀਹੀ ਨੈ ਆਖਿਆ ਭਾਈ ਹੁਣ ਉਹ ਨੂੰ ਜਾਣ ਦਿਹ, ਅਸੀ ਆਪਣੀਆਂ ਹੀ