ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/191

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

189

ਕੀ ਕਾਰਨ ਹੈ, ਕਿ ਜਦ ਓਹ ਉਸ ਰਾਹ ਨੂੰ ਛੱਡ ਆਯਾ, ਕਿ ਜਿਸ ਤੋਂ ਓਹ ਆਪ ਘਿਨ ਕਰਦੇ ਹਨ, ਤਾਂ ਫੇਰ ਓਹ ਕਿੰਉਂ ਉਸ ਨਾਲ ਵੈਰ ਰੱਖਦੇ ਹਨ। ਧਰਮਦਾਸ ਨੈ ਆਖਿਆ, ਓਹ ਕਹਿੰਦੇ ਸਨ, ਭਈ ਉਹ ਨੂੰ ਪਰੇ ਕਰੋ, ਕਿੰਉਂ ਜੋ ਨਾ ਉਹਦੀ ਨਿਹਚਾ ਬੱਝਦੀ ਹੈ, ਨਾ ਓਹ ਆਪਣੇ ਕਰਾਰ ਪੁਰ ਟਿਕਦਾ ਹੈ, ਮੈਨੂੰ ਐਓਂ ਜਾਪਦਾ ਹੈ, ਜੋ ਪਰਮੇਸਰ ਉਹ ਦੇ ਵੈਰੀਆਂ ਨੂੰ ਇਸ ਕਾਰਨ ਉਹ ਦੇ ਉੱਤੇ ਉਭਾਰਿਆ ਹੈ ਅਰ ਉਹ ਠੱਠੇ ਮਾਰਨ ਦਿੰਦਾ ਹੈ, ਜੋ ਉਹ ਨੈ,ਉਸ ਧਰਮ ਮਾਰਗ ਨੂੰ ਛੱਡ ਦਿੱਤਾ ਹੈ (ਯਰੂਮੀਆਹ ਅਗੰਮ ਵਾਾਚਕ ਦੀ ਪੋਥੀ ੨੯ ਕਾਂਡ ੧੮ - ੧੯ ਪੌੜੀ) ਮਸੀਹੀ ਨੈ ਪੁੱਛਿਆ ਕਿ ਤੁਸਾਂ ਉਹ ਦੇ ਨਾਲ ਕੁਛ ਗੱਲਾਂ ਕੀਤੀਆਂ? ਓਹ ਬੋਲਿਆ ਭਾਈ ਜੀ ਇਕ ਵਾਰੀ ਓਹ ਮੈਨੂੰ ਚੌਂਕ ਵਿਚ ਮਿਲਿਆ, ਪਰ ਓਹ