ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/193

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

191

ਗੱਲਾਂ ਦੀ ਚਰਚਾ ਕਰਿਯੇ, ਮੈਨੂੰ ਇਹ ਤਾਂ ਦੱਸ ਜੋ ਰਾਹ ਵਿਚ ਤੇਰੇ ਉੱਤੇ ਕੀ ਕੀ ਬੀਤਿਆ ਹੈ, ਕਿੰਉਂਕਿ ਮੈਂ ਸਮਝਦਾ ਹਾਂ, ਜੋ ਤੇਰੇ ਉੱਤੇ ਕੁਛ ਤਾਂ ਬੀਤਿਆ ਹੋਊ, ਧਰਮਦਾਸ ਨੈ ਆਖਿਆ ਭਈ ਮੈਂ ਤਾਂ ਉਸ ਖੁੱਭਣ ਤੇ, ਕਿ ਜਿਹ ਦੇ ਵਿਚ ਤੂੰ ਜਾ ਪਿਆ ਸੀ, ਬੱਚਕੇ ਸਿੱਧਾ ਉਸ ਤਾਕੀ ਦਰਵਾਜੇ ਨੂੰ ਸੁੱਖ ਸਾਂਦ ਨਾਲ ਅੱਪੜ ਪਿਆ, ਪਰ ਵੈਲਦਾਰਨੀ ਨਾਮੇ ਇਕ ਬੁੱਢੀ ਮੈਨੂੰ ਟੱਕਰ ਗਈ, ਜੇਹੜੀ ਮੇਰੇ ਨਾਲ ਕੁਚਾਲ ਕਰਨੀ ਚਾਹੁੰਦੀ ਸੀ। ਪਰ ਮੈਂ ਬਚ ਗਿਆ। ਮਸੀਹੀ ਬੋਲਿਆ, ਤੇਰੇ ਚੰਗੇ ਭਾਗ ਹੋਏ, ਜੋ ਤੂੰ ਉਹ ਦੀ ਫਾਹੀ ਥੋਂ ਬਚ ਨਿੱਕਲਿਆ ਉਸ ਨੈ ਯੂਸਫ ਭਗਤ ਨੂੰ ਬੀ ਵਡਾ ਔਖਿਆਂ ਕੀਤਾ, ਪਰ ਉਹ ਬੀ ਤੇਰੇ ਵਾਙੂੰ ਉਸ ਤੋਂ ਬਚ ਗਿਆ ਸੀ (ਆਦਿ ਪੋਥੀ ੩੯ ਕਾਂਡ ੧੧ ਸੇ ੧੩ ਪੌੜੀਆਂ) ਅਰ