ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
192
ਮੈਂ ਕਿਹਾ ਮਹਾਰਾਜ ਮੈਂ ਜਾਤ੍ਰੀ ਹਾਂ, ਅਤੇ ਸੁਰਗ ਦੇ ਨਗਰ ਨੂੰ ਜਾਂਦਾ ਹਾਂ, ਬੁੱਢਾ ਬੋਲਿਆ ਕਿ ਤੂੰ ਮੈਨੂੰ ਭਲਾਮਾਣਸ ਜਾਪਦਾ ਹੈਂ, ਸੋ ਜੋ ਕੁਛ ਤਲਬ ਮੈਂ ਦਿਆਂਗਾ, ਤੂੰ ਉਸ ਪੁਰ ਮੇਰੇ ਨਾਲ ਗਹਿਣ ਨੂੰ ਰਾਜ਼ੀ ਹੈਂ? ਮੈਂ ਪੁੱਛਿਆ ਮਹਾਰਾਜ ਤੇਰਾ ਕੀ ਨਾਓ ਹੈ, ਅਤੇ ਤੂੰ ਕਿੱਥੇ ਰਹਿੰਦਾ ਹੈਂ? ਉਸ ਨੈ ਆਖਿਆ ਮੇਰਾ ਨਾਉਂ ਪਹਿਲਾ ਆਦਮ ਹੈ, ਅਤੇ ਮੈਂ ਛਲ ਦੇ ਨਗਰ ਰਹਿੰਦਾ ਹਾਂ, ਤਦ ਮੈਂ ਪੁੱਛਿਆ ਤੂੰ ਮੈਥੋਂ ਕੀ ਕੰਮ ਲਵੇਂਗਾ, ਅਤੇ ਕੀ ਤਲਬ ਦੇਵੇਂਗਾ, ਉਸ ਨੈ ਆਖਿਆ ਮੇਰਾ ਕੰਮ ਸਰੀਰ ਦਾ ਭੋਗ ਬਿਲਾਸ ਹੈ, ਅਤੇ ਤਲਬ ਦੇ ਬਦਲੇ ਮੈਂ ਤੈਨੂੰ ਆਪਣਾ ਵਾਰਸ ਬਣਾਵਾਂਗਾ, ਤਾਂ ਮੈਂ ਫੇਰ ਪੁੱਛਿਆ, ਭਈ ਤੇਰਾ ਘਰ ਕਿਹੋ ਜੇਹਾ ਹੈ,? ਅਤੇ ਤੇਰੇ ਚਾਕਰ ਕਿੰਨੇ ਹਨ? ਓਹ ਬੋਲਿਆ ਮੇਰਾ ਘਰ ਜਗਤ