ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
194
ਜਾਣ ਨੂੰ ਲੱਕ ਬੱਧਾ ਸੀ, ਕਿੰਉਂ ਜੋ ਉਹ ਦੀਆਂ ਗੱਲਾਂ ਮੈਨੂੰ ਬਾਹੁਤ ਮਿੱਠੀਆਂ ਲੱਗੀਆਂ ਸਨ, ਪਰ ਉਸ ਨਾਲ ਗੱਲਾਂ ਕਰਦਿਆਂ ਜਦ ਮੈਂ ਉਹ ਦੇ ਮੱਥੇ ਉੱਤੇ ਧਿਆਨ ਪਾਯਾ, ਤਾਂ ਇਹ ਲਿਖਤ ਵੇਖੀ, ਭਈ ਪੁਰਾਣੀ ਮਨੁੱਖਤਾਈ ਨੂੰ ਉਸ ਦੀਆਂ ਕਰਨੀਆਂ ਸਣੇ ਲਾਹ ਸੁੱਟ, ਮਸੀਹੀ ਬੋਲਿਆ ਭਲਾ ਫੇਰ ਕੀ ਹੋਯਾ, ਧਰਮਦਾਸ ਨੈ ਕਿਹਾ ਤਦ ਤਾਂ ਮੈਂ ਚੌਂਕ ਉਠਿਆ, ਅਤੇ ਸੋਚਣ ਲੱਗਾ, ਭਾਈ ਜੋ ਕੁਛ ਉਹ ਕਹਿੰਦਾ ਹੈ, ਅਤੇ ਭਾਵੇਂ ਆਪਣੀਆਂ ਗੱਲਾਂ ਨਾਲ ਮੈਨੂੰ ਫੁਲਾਹਣੀਆਂ ਦੇਕੇ ਫੁਲਾਉਂਦਾ ਹੈ, ਤਾਂ ਬੀ ਜੇ ਮੈਂ ਉਹਦੇ ਘਰ ਨੂੰ ਜਾਵਾਂ, ਤਾਂ ਜਰੂਰ ਉਹ ਮੈਨੂੰ ਆਪਣਾ ਗੋੱਲਾ ਬਣਾਕੇ ਵੇਚ ਸਿੱਟੂਗਾ, ਉਪਰੰਦ ਮੈਂ ਉਹ ਨੂੰ ਆਖਿਆ, ਭਈ ਇਹੋ ਜੇਹੀ ਗੱਲ ਫੇਰ ਮੈਨੂੰ ਨਾ ਆਖੀਂ, ਮੈਂ ਤੇਰੇ ਘਰ ਕਦੀ ਨਾ ਜਾਵਾਂਗਾ, ਤਦ ਉਹ ਨੈ