ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/199

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

197

ਮੈਨੂੰ ਬੜੀਆਂ ਗਾਲਾਂ ਦੇਕੇ ਕਿਹਾ, ਹੱਛਾ ਅਗਾਹਾਂ ਵੱਧ ਤਾਂ ਜਾਹ, ਪਰ ਮੈਂ ਤੇਰੇ ਮਗਰ ਇੱਕ ਅਜੇਹਾ ਮਨੁੱਖ ਲਾ ਦਿਆਂਗਾ, ਜੋ ਰਾਹ ਵਿਚ ਤੇਰੀ ਜਿੰਦ ਅਕੱਲਕਾਣ ਲੈ ਆਵੇਗਾ, ਅਤੇ ਤੈਨੂੰ ਡਾਢਾ ਔਖਿਆਂ ਕਰੇਗਾ ਗੱਲ ਕਾਹਦੀ ਜਾਂ ਮੈਂ ਉਸ ਥੋਂ ਅੱਡ ਹੋਕੇ ਤੁਰਨ ਲੱਗਾ, ਤਾਂ ਉਹ ਨੈ ਮੈਨੂੰ ਫੜ ਕੇ ਆਜਿਹਾ ਮਰੋੜ ਮਰਾੜ੍ਹ ਕੇ ਮਰੂੰਡਾ ਕੀਤਾ, ਜੋ ਮੈਂ ਸਮਝਿਆ ਕਿ ਭਾਵੇਂ ਮੇਰਾ ਸਰੀਰ ਟੋਟੇ ਟੋਟੇ ਹੋ ਗਿਆ ਹੈ, ਅਤੇ ਮਾਰੇ ਪੀੜ ਦੇ ਕੁਰਲਾ ਉੱਠਿਆ, ਕਿ ਹਾਇ ਹਾਇ ਮੈਂ ਕੇਡਾ ਔਖਾ ਹੋਯਾ ਹਾਂ (ਪਤ੍ਰੀ ਰੂਮੀਆਂ ਨੂੰ ੭ ਕਾਂਡ ੨੪ ਪੌੜੀ)

ਓੜਕ ਨੂੰ ਮੈਂ ਕਿਵੇਂ ਨਾ ਕਿਵੇਂ ਉਸ ਥੋਂ ਛੁੱਟਕੇ ਪਹਾੜ ਉਤੇ ਚੜ੍ਹਨ ਲੱਗ ਪਿਆ। ਜਾਂ ਮੈਂ ਪਹਾੜ ਪੁਰ ਅੱਧੀ ਵਾਰ ਲੰਘ ਗਿਆ ਤਾਂ ਪਿਛਾਂਹ