ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਹੀਂ ਹੋਵੇਗਾ, ਕਿਉਂ ਜੋ ਉਥੋਂ ਦਾ ਸੁਆਮੀ ਸਾਡੀਆਂ ਅਖੀਆਂ ਥੋਂ ਸਾਰੀਆਂ ਅੰਝੂਆਂ ਪੂੰਝੇਗਾ॥

ਭੋਲੇ ਨੈ ਆਖਿਆ ਫੇਰ ਉੱਥੇ ਸਾਨੂੰ ਕੇਹੀ ਸੰਗਤ ਲੱਭੇੇਗੀ॥

ਮਸੀਹੀ ਨੈ ਆਖਿਆ ਉੱਥੇ ਅਸੀਂ ਵਡੇ ਵਡੇ ਤੇਜਸ੍ਵੀ ਦੂੂਤ ਸਰਾਫੀਮੀਆਂ ਅਤੇ ਕਰੂਬੀਆਂ ਦੇ ਨਾਲ ਰਹਾਂਗੇ - ਅਤੇ ਅਜੇਹੇ ਲੋਕਾਂ ਦੀ ਸੰਗਤ ਪ੍ਰਾਪਤ ਹੋਵੇਗੀ-ਕਿ ਜਿਨਾਂ ਦੇ ਵੇਖਣ ਥੋਂ ਤੁਹਾਡੀਆਂ ਅੱਖੀਆਂ ਚੰਨਿਆਉਣਗੀਆਂ ਉੱਥੇ ਤੁਸੀਂ ਹਜਾਰਾਂ ਲੱਖਾਂ ਦਾ ਦਰਸ਼ਨ ਮੇਲਾ ਕਰੋੋਗੇ-ਜੋ ਸਾਥੋਂ ਅੱਗੋਂ ਉਸ ਰਾਜ ਵਿਚ ਪਹੁੰਚੇ ਹੋਏ ਹਨ-ਉਨਾਂ ਵਿਚੋਂ ਕੋਈ ਵੀ ਦੁਖਦਾਇਕ ਨਹੀਂ ਹੈ ਸਗੋਂ ਸੱਭੇ ਦੇ ਸਭੇ ਦਯਾਵਾਨ ਅਤੇ ਸੁੁੱਧ ਹਨ- ਉਨਾਂ ਵਿਚੋਂ ਹਰੇਕ ਪਰਮੇਸੁਰ ਦੀ ਦਰਗਾਹੇ ਤੁਰਦਾ ਫਿਰਦਾ ਹੈ- ਅਤੇ ਓਹਦੇ ਅਗੇ ਪਰਵਾਨ ਹੋਕੇ ਸਦੀਪਕਾਲ ਤੀਕੁੁਰ ਖੜੇ ਰਹਿੰਦੇ ਹਨ- ਗੱਲ ਕਾਹਦੀ ਅਸੀਂ ਉਥੇ ਮਹਾਤਮਾਂ ਨੂੰ ਸੁਨਹਿਰੀ ਮੁਕਟ ਪਹਿਨੀ,