ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/204

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

202

ਮਿੱਲਿਆ ਸੀ! ਓਸ ਆਖਿਆ, ਹਾਂ ਜੀ, ਮੈਨੂੰ ਇੱਕ ਜਣਾਂ ਹੋਰ ਬੀ ਮਿੱਲਿਆ ਸੀ, ਜਿਸ ਦਾ ਨਾਓਂ ਲਾਜੂ ਸੀ, ਪਰ ਇਹ ਐਡਾ ਕੁਪੱਤਾ ਸੀ, ਭਈ ਸਾਰੇ ਜਗਤ ਵਿਚ ਮੈਂ ਅਜੇਹਾ ਅਪੁੱਠਾ ਨਾਓਂ ਕਦੇ ਨਹੀਂ ਸੁਣਿਆ, ਕਿੰਉਂ ਜੋ ਕਿਸੇ ਹੋਰ ਜਣੇ ਨੂੰ ਤਾਂ ਕੋਈ ਪ੍ਰਮਾਣ ਦੇਕੇ ਹਟਾ ਸਕਦੇ ਸਾਂ,ਪਰ ਇਹ ਕੁਪੱਤਾ ਲਾਜੂ ਕਦ ਹਟ ਸਕਦਾ ਸੀ। ਮਸੀਹੀ ਬੋਲਿਆ,ਕਿੰਉਂ ਤੈਨੂੰ ਕੀ ਆਖਿਆਸੁ, ਧਰਮਦਾਸ ਨੈ ਉਤੱਰ ਦਿੱਤਾ ਮਹਾਰਾਜ ਉਹ ਤਾਂ ਧਰਮ ਵਿਖੇ ਬੜੀਆਂ ਉਲਟੀਆਂ ਗੱਲਾਂ ਕਰਨ ਲੱਗਾ ਭਈ ਧਰਮ ਦੀਆਂ ਗੱਲਾਂ ਵਿਚ ਸੰਸਾ ਕਰਨਾ ਵਡਾ ਨੀਚ ਅਤੇ ਅਕਾਰਥ ਕੰਮ ਹੈ, ਅਤੇ ਮਨ ਨੂੰ ਕੋਮਲ ਕਰਨਾ ਮਨੁੱਖ ਦੇ ਜੋਗਾ, ਅਤੇ ਜੇ ਕੋਈ ਪੁਰਖ ਆਪਣੀਆਂ ਅਤੇ ਆਪਣੀ ਡੌਲ ਚਾਲ ਥੋਂ ਇਹੋ ਜੇਹਾ ਚੌਕਸ ਰਹੇ,