ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/205

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

203

ਜੋ ਉਹ ਸੰਸਾਰ ਦੇ ਭੋਗ ਬਿਲਾਸ ਅਤੇ ਖੁਸ਼ੀਆ ਤੋਂ ਲਾਂਭੇ ਹੋਵੇ, ਤਾਂ ਸਾਰੇ ਲੋਕ ਉਸ ਨੂੰ ਹਾਸੀ ਕਰਨਗੇ, ਉਹ ਨੈ ਇਹ ਬੀ ਆਖਿਆ ਭਈ ਵਡੇ ਵਡੇ ਮਾਲਦਾਰਾਂ ਅਤੇ ਸਰਦਾਰਾਂ ਵਿੱਚੋਂ ਅਤੇ ਸਿਆਣਿਆਂ ਵਿੱਚੋਂ ਬਹੁਤ ਥੋਹੜੇ ਹਨ ਜੋ ਤੇਰੇ ਮਤੇ ਸਿਰ ਚਲਦੇ ਹੋਣਗੇ ਅਤੇ ਜੇਕਰ ਅਜਿਹਾ ਕੋਈ ਹੋਯਾ ਬੀ, ਤਾਂ ਉਸ ਵੇਲੇ ਹੋਯਾ ਹੋਊ, ਜਦ ਮੂਰਖ ਬਣਕੇ ਕਿਸੇ ਸੁਪਨੇ ਦੀ ਗੱਲ ਵੀ ਆਸ ਦੇ ਪਿੱਛੇ ਆਪਣਾ ਸਾਰਾ ਮਾਲ ਮਤਾ ਗਵਾ ਬੈਠਾ, ਉਸ ਨੈ ਇਹ ਬੀ ਆਖਿਆ ਕਿ ਜਾਤ੍ਰੀਆਂ ਦਾ ਸਦਾ ਮਾੜਾ ਮੱਠਾ ਹਾਲ ਹੁੰਦਾ ਰਿਹਾ ਹੈ, ਅਤੇ ਉਹ ਆਪ ਮੂਰਖ ਅਤੇ ਬੁੱਧਹੀਣ ਢੱਗੇ ਹਨ, ਉਹ ਨੈ ਹੋਰ ਬੀ ਕਈ ਗੱਲਾਂ ਮੈਨੂੰ ਆਖੀਆਂ, ਕੁਪੱਤੀ ਨੈ ਇਹ ਕਿਹਾ ਭਈ ਇਹ ਤਾਂ ਵੱਡੀ ਸ਼ਰਮ ਦੀ ਗੱਲ