ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/206

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

204

ਹੈ ਜੇ, ਭਾਈ ਕੋਈ ਪੁਰਸ਼ ਧਰਮ ਦੇ ਉਪਦੇਸ ਮਨ ਲਾਕੇ ਸੁਣੇ, ਜਾਂ ਅਪਣੇ ਪਾਪਾਂ ਦੇ ਕਾਰਨ ਰੋਵੇ, ਜਾਂ ਆਪਣੇ ਗੁਵਾਾਢੀਆਂ ਤੋਂ ਨਿੱਕੀਆਂ ਨਿੱਕੀਆਂ ਗੱਲਾਂ ਦੀ ਮਾਫੀ ਮੰਗੇ ਅਤੇ ਜੇ ਕਿਸੇ ਕੋਲੋਂ ਕੁੱਛ ਚੁਰਾ ਕੇ ਲੈ ਲਿਆ ਹੋਵੇ, ਤਾਂ ਉਹ ਨੂੰ ਫੇਰ ਮੋੜ ਦੇਵੇ, ਉਹ ਨੈ ਇਹ ਬੀ ਆਖਿਆ ਜੋ ਧਰਮ ਦੇ ਨਮਿੱਤ ਧਰਮੀ ਲੋਕ ਵਡੇ ਵਡੇ ਸਰਦਾਰਾਂ ਥੋਂ ਉਨ੍ਹਾਂ ਦੇ ਨਿੰਕੇ ਨਿੱਕੇ ਅਪਰਾਧਾਂ ਦੇ ਕਾਰਨ ਅੱਡ ਹੋ ਜਾਂਦੇ ਹਨ, ਅਤੇ ਨੀਚ ਲੋਕਾਂ ਨਾਲ, ਜੋ ਉਨਾਂ ਦੇ ਮਤ ਦੇ ਹੋਣ, ਵਰਤਦੇ ਹਨ, ਭਲਾ ਦੱਸੋ ਖਾਂ ਏਹ ਸ਼ਰਮ ਦੀ ਗੱਲ ਨਹੀਂ ਹੈ?। ਮਸੀਹੀ ਨੈ ਕਿਹਾ ਵੇਖੋ ਤਾਂ ਉਹ ਕੇਡਾ ਕੁਪੱਤੀ ਹੈ, ਫੇਰ ਤੁਸਾਂ ਉਹ ਨੂੰ ਕੀ ਉੱਤਰ ਦਿੱਤਾ, ਧਰਮਦਾਸ ਬੋਲਿਆ, ਭਾਇਆ ਮੈਂ ਤਾਂ ਇਹ ਸੁਣਕੇ ਐਡਾ ਹੱਕਾ ਬੱਕਾ ਰਹਿ ਗਿਆ, ਜੋ