ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
205
ਪਹਿਲਾਂ ਮੈਥੋਂ ਕੋਈ ਉਤੱਰ ਨਹੀਂ ਹੋ ਸਕਦਾ ਸੀ, ਹਾਂ ਉਸ ਨੈ ਮੈਨੂੰ ਅਜਿਹਾ ਔਖਾ ਕੀਤਾ, ਜੋ ਮੇਰਾ ਲਹੂ ਉੱਬਲਕੇ ਮੇਰੇ ਮੂੰਹ ਉਤੇ ਚੜ੍ਹ ਆਯਾ, ਅਰਥਾਤ ਇਸ ਸ਼ਰਮ ਨੈ ਮੇਰਾ ਚਿਹਰਾ ਲਾਲ ਕਰ ਦਿੱਤਾ ਅਰ ਮੇਰਾ ਹਾਲ ਮੂਰਛਾ ਦੇ ਸਮਾਨ ਤੋਂ ਗਿਆ ਮੈਂ ਆਪਣੀ ਜਾਤ੍ਰਾ ਅਤੇ ਧਰਮ ਚੋਂ ਸ਼ਰਮਿੰਦਾ ਹੋਣ ਲੱਗਾ ਪਰ ਓੜਕ ਨੂੰ ਪ੍ਰਭੂ ਦੀ ਗੱਲ ਚੇਤੇ ਆਈ, ਕਿ ਜੋ ਮਨੁੱਖਾਂ ਦੇ ਲੇਖੇ ਉਤੱਮ ਹੈ, ਸੋ ਪਰਮੇਸਰ ਦੀ ਦਰਗਾਹੇ ਘਿਣਾਉਣਾ ਹੈ (ਲੂਕਾ ਦਾ ਉਚਾਰਿਆ ਮੰਗਲ ਸਮਾਚਾਰ ੧੬ ਕਾਂਡ ੧੫ ਪੌੜੀ)ਫੇਰ ਮੈਂ ਵਿਚਾਰਿਆ, ਜੋ ਇਹ ਮੈਨੂੰ ਮਨੁੱਖ ਦੀ ਬਾਬਤ ਤਾਂ ਬਹੁਤ ਕੁੱਛ ਦੱਸਦਾ ਹੈ, ਪਰ ਪਰਮੇਸਰ ਦੇ ਅਰ ਉਸ ਦੇ ਬਚਨ ਵਿਖੇ ਤਾਂ ਕੁੱਛ ਨਹੀਂ ਦੱਸਦਾ, ਮੈਂ ਇਹ ਵੀ ਚੇਤੇ ਕੀਤਾ, ਭਈ ਨਿਆਓਂ