ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/209

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

207

ਤੂੰ ਮੈਥੋਂ ਪਰੇ ਹਟ ਜਾਹ, ਮੈਂ ਤੇਰੇ ਆਖੇ ਕਦੀ ਨਾ ਲੱਗਾਂਗਾ, ਕਿੰਉਂ ਜੋ ਤੂੰ ਮੇਰੀ ਮੁਕਤਿ ਦਾ ਵੈਰੀ ਜਾਪਦਾ ਹੈਂ, ਭਲਾ ਮੈਂ ਆਪਣੇ ਸੁਆਮੀ ਦੇ ਵਿੱਰੁਧ ਹੋਕੇ ਤੇਰਾ ਆਦਰਭਾਉ ਕਰਾਂ,? ਜੇ ਇਹੋ ਮੈਥੋਂ ਹੋਵੇ, ਤਾਂ ਫੇਰ ਜਦ ਉਹ ਆਵੇ ਮੈਂ ਕਿੱਕੁਰ ਮੂੰਹ ਵਿਖਾਵਾਂ, ਅਤੇ ਜੇ ਮੈਂ ਉਸ ਦੇ ਮਾਰਗ ਅਰ ਉਹ ਦਿਆਂ ਸੇਵਕਾਂ ਤੋਂ ਸੰਗਾਂ ਤਾਂ ਮੇਰਾ ਭਲਾ ਕਿਸ ਤਰਾਂ ਹੋਵੇਗਾ? ਜੇ ਸੱਚ ਪੁੱਛੋ ਤਾਂ ਇਹ ਲਾਜੂ ਵਡਾ ਢੀਠ ਸੀ, ਉਹ ਭੂਤ ਹੋਕੇ ਮੈਨੂੰ ਚਿੰਬੜਦਾ ਰਿਹਾ, ਅਤੇ ਧਰਮ ਦੇ ਵਿਰੁੱਧ ਮੇਰਿਆਂ ਕੰਨਾਂ ਵਿਚ ਕਦੀ ਕੁੱਛ ਕਦੀ ਕੁੱਛ ਪਾਉਂਦਾ ਰਿਹਾ, ਅਤੇ ਓੜਕ ਨੂੰ ਮੈਂ ਖਪ ਕੇ ਉਹ ਨੂੰ ਆਖਿਆ ਭਈ ਹੁਣ ਬੱਸ ਕਰ, ਤੂੰ ਐਵੇਂ ਖੇਚਲ ਕਰਦਾ ਹੈਂ, ਕਿੰਉਂਕਿ ਜੇਹਤੀਆਂ ਗੱਲਾਂ ਨੂੰ ਤੂੰ ਤੁੱਛ ਜਾਣਦਾ ਹੈਂ, ਸੋ ਓਹ ਮੈਨੂੰ ਵਡੀਆਂ ਪਰਤਾਪ