ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
209
ਮਸੀਹੀ ਬੋਲਿਆ ਭਾਈ ਧਰਮਦਾਸ ਮੇਂ' ਤਾਂ ਬੜਾ ਅਨੰਦ ਹਾਂ, ਜੋ ਐਡੀ ਦਿਲੇਰੀ ਨਾਲ ਤੁਸਾਂ ਕੱਪੜੇ ਦਾ ਸਾਹਮਣਾ ਕੀਤਾ, ਕਿੰਉਂ ਜੋ ਤੁਹਾਡੀਆਂ ਗੱਲਾਂ ਤੋਂ ਜਾਪਦਾ ਹੈ, ਭਈ ਉਹ ਨੂੰ ਅਪੁੱਠਾ ਨਾਉਂ ਮਿਲਿਆ ਹੈ, ਕਿੰਉਂ ਜੋ ਓਹ ਆਜਿਹਾ ਢੀਠ ਹੈ, ਜੋ ਗਲੀ ਗਲੀ ਸਾਡੇ ਮਗਰ ਲੱਗ ਕੇ ਸਾਡਾ ਨੱਕ ਵੱਢਣਾਂ ਚਾਹੁੰਦਾ ਹੈ। ਅਰਥਾਤ ਓਹ ਸਾਨੂੰ ਸ਼ੁਭ ਕਰਮਾਂ ਥੋਂ ਸਰਮਿੰਦਾ ਕਰਨ ਡਹਿ ਪੈਂਦਾ ਹੈ ਜੇ ਓਹ ਆਪ ਢੀਠ ਨਾਂ ਹੁੰਦਾ ਤਾਂ ਆਜ਼ੇਰੇ ਢੀਠਪੁਣੇ ਬੀ ਕਦੇ ਨਾ ਕਰਦਾ, ਸੋ ਚਾਹੀਦਾ ਹੈ ਜੋ ਅਸੀ ਸਦਾ ਉਸ ਦਾ ਸਾਹਮਣਾ ਕਰਦੇ ਰਹੀਏ - ਕਿੰਉਂ ਜੋ ਭਾਵੇਂ ਓਹ ਵਡੀਆਂ ਵਡੀਆਂ ਗੱਲਾਂ ਕਰਦਾ ਹੈ, ਪਰ ਮੂਰਖਤਾਈ ਤੋਂ ਬਿਨਾਂ ਉਸ ਥੋਂ ਹੋਰ ਕੀ ਬਣਨਾ ਹੈ, ਸੁਲੈਮਾਨ ਬਾਦਸ਼ਾਹ ਦੀ ਕਹਾਉਤ ਹੈ, ਕਿ "ਬੁਧਿਵਾਨ ਲੋਕ ਪਰਤਾਪ ਦੇ ਬਣਨਗੇ,