ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
210
ਪਰ ਮੂਰਖਾਂ ਦਾ ਵਾਧਾ ਸ਼ਰਮਿੰਦਗੀ ਹੋਊ"। (ਕਹਾਉਤਾਂ ਦੀ ਪੋਥੀ ੩ ਕਾਂਡ ੩੫ ਪੌੜੀ) ਧਰਮਦਾਸ ਬੋਲਿਆ ਭਾਇਆ ਜੀ ਮੈਂ ਇਹ ਸਮਝਦਾ ਹਾਂ, ਜੋ ਸਾਨੂੰ ਭਗਵਾਨ ਦੇ ਅੱਗੇ ਬੇਨਤੀ ਕਰਨੀ ਚਾਹੀਦੀ ਹੈ, ਜੋ ਲਾਜੂ ਦਾ ਸਾਹਮਣਾ ਕਰਨ ਲਈ ਓਹ ਸਾਡੀ ਸਹਾਇਤਾ ਕਰੇ, ਮਸੀਹੀ ਬੋਲਿਆ ਮਹਾਰਾਜ ਤੁਸੀ ਸੱਤ ਆਹੰਦੇ ਹੋ, ਪਰ ਇਹ ਬੀ ਦੱਸੋ ਖਾਂ, ਜੋ ਉਸ ਦੂਣ ਵਿੱਚ ਤੁਹਾਨੂੰ ਹੋਰ ਵੀ ਕੋਈ ਟਕੱਰਿਆ ਸੀ, ਕਿ ਨਹੀਂ, ਧਰਮਦਾਸ ਨੈ ਉੱਤਰ ਦਿੱਤਾ ਨਹੀਂ ਜੀ, ਹੋਰ ਨਾ ਮੈਂ ਕਿਸੇ ਨੂੰ ਡਿੱਠਾ, ਅਰ ਨਾ ਕਿਸੇ ਨੈ ਮੈਨੂੰ ਕੁਆਇਆ ਕਿੰਉਂ ਜੋ ਦਿਨ ਦੇ ਵੇਲੇ ਉਸ ਦੂਣ ਤੋਂ ਲੰਘ ਗਿਆ ਸਾਂ, ਨਾਲੇ ਮੌਤ ਦੀ ਛਾਯਾ ਦੀ ਦੂਣ ਵਿੱਚੋਂ ਬੀ ਦਿਨੇ ਦਿਨੇਂ ਹੀ ਲੰਘ ਆਇਆ ਸਾਂ। ਮਸੀਹੀ ਬੋਲਿਆ ਭਲਾ ਤੂੰ ਤਾਂ ਕੋਈ ਭਾਗਾਂ ਵਾਲਾ ਹੈਂ! ਮੈਂ ਤਾਂ ਉਸ ਦੂਣ