ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/213

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

211

 ਵਿੱਚ ਵੱਡਾ ਔਖਾ ਹੋਇਆ ਸਾਂ, ਮੈਂ ਤਾਂ ਉਸ ਦੂਣ ਵਿੱਚ ਪੈਰ ਰੱਖਦਾ ਹੀ ਸਾਂ, ਜੋ ਮੇਰੀ ਇਕ ਬੜੀ ਭਾਰੀ ਲੜਾਈ ਉਸ ਹਲਾਕੂ ਦੇਉ ਨਾਲ ਲੱਗ ਪਈ ਅਰ ਚਿਰ ਤੋੜੀ ਰਹੀ, ਮੈਂ ਸਮਝ ਚੁੱਕਾ ਸਾਂ, ਜੋਨਿਸ਼ਕ ਇਹ ਮੈਂਨੂੰ ਮਾਰ ਹੀ ਸੁੱਟੇਗਾ, ਕਿਉਂਕਿ ਜੋਂ ਉਸ ਨੇ ਮੈਂਨੂੰ ਚੁੱਕਕੇ ਪਟਕਾ ਸੁੱਟਿਆ, ਅਤੇ ਆਪਣੇ ਹੇਠ ਸੁੱਟਕੇ ਮੈਂਨੂੰ ਨੂੰ ਦਬਾ ਲਿਆ ਜਾਣੀ ਦਾ ਮੈਂਨੂੰ ਹੁਣੇ ਮਿੱਧ ਸੁਟਦਾ ਹੈ, ਅਤੇ ਉਸੇ ਵੇਲੇ ਤਲਵਾਰ ਮੇਰੇ ਹੱਥੋਂ ਛੁਟ ਗਈ, ਪਰ ਮੈਂ' ਪਰਮੇਸ਼ਰ ਅੱਗੇ ਪੁਕਾਰ ਕੀਤੀ, ਅਰ ਉਸ ਨੇ ਮੇਰੀ ਸੁਣੀ, ਅਤੇ ਮੈਂਨੂੰ ਮੇਰੇ ਸਾਰੇ ਦੁਖ ਤੋਂ ਛੁਡਾਇਆ, ਇਹ ਦੇ ਪਿਛੋਂ ਮੈਂ ਮੌਤ ਦੀ ਛਾਇਆ ਦੀ ਦੂਣ ਵਿਚ ਬੈਠਿਆਂ, ਅਤੇ ਇਸ ਵਿਚ ਅੱਧੇ ਰਾਹ ਤੋੜੀ ਤਾਂ ਕੋਈ ਚਾਨਣ ਨਾ ਲੱਭਾ। ਬਰਾਬਰ ਮੇਰੇ ਮਨ ਵਿਚ ਇਹ ਵਿਚਾਰ ਆਉਂਦਾ ਸੀ, ਜੋ ਹੁਣ ਮੈਂ॥