ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/220

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

218

ਕਰਨੀਆਂ ਚਾਹੇ, ਤਾਂ ਧਰਮ ਪੁਸਤਕ ਤੋਂ ਬਿਨਾਂ ਇੰਨ੍ਹਾਂ ਦਾ ਸੱਚਾ ਅਰ ਚੰਗਾ ਵਰਨਣ ਹੋਰ ਕਿੱਥੇ ਲੱਭੇਗਾ। ਧਰਮਦਾਸ ਨੈ ਆਖਿਆ ਭਈ ਇਹ ਗੱਲ ਤਾਂ ਸੱਚ ਹੈ ਪਰ ਇਨ੍ਹਾਂ ਗੱਲਾਂ ਦੀ ਚਰਚਾ ਕਰਨੇ ਵਿਖੇ ਸਾਡਾ ਇਹ ਪ੍ਰਯੋਜਨ ਹੋਣਾ ਚਾਹੀਦਾ ਹੈ, ਜੋ ਉਨ੍ਹਾਂ ਥੋਂ ਸਾਨੂੰ ਲਾਭ ਹੋਵੇ, ਬਕਵਾਦੀ ਬੋਲਿਆ, ਇਹੋ ਮੈਂ ਕਹਿੰਦਾ ਹਾਂ ਕਿੰਉਂ ਜੋ ਅਜਿਹੀਆਂ ਗੱਲਾਂ ਦੀ ਚਰਚਾ ਕਰਨੇ ਤੋਂ ਵਡਾ ਲਾਭ ਹੁੰਦਾ ਹੈ, ਇਸ ਲਈ ਜੋ ਇਹ ਦੀ ਰਾਹੀਂ ਮਨੁੱਖ ਬਹੁਤੀਆਂ ਗੱਲਾਂ ਦੀ ਵਿਦ੍ਯਾ ਪ੍ਰਾਪਤ ਕਰ ਸੱਕਦਾ ਹੈ, ਅਰਥਾਤ ਸੰਸਾਰ ਦੀਆਂ ਆਵਿਰਥੀਆਂ ਵਸਤਾਂ ਦੀ ਅਤੇ ਸੁਰਗ ਦੀਆਂ ਲਾਭ ਵਾਲੀਆਂ ਵਸਤਾਂ ਦੀ ਵਿਦ੍ਯਾ ਇਸ ਥੋਂ ਸਿੱਖਦਾ ਹੈ। ਸਾਧਾਰਨ ਰੀਤ ਤਾਂ ਇੰਉਂ ਹੀ ਹੈ, ਪਰ ਅਸਲੀ ਗੱਲਾਂ ਜੋ ਇਨ੍ਹਾਂ ਹੀ ਗਲਾਂ ਤੋਂ ਪਰਗਟ ਹੁੰਦੀਆਂ ਹਨ, ਸੋ ਏਹ ਹਨ, ਭਈ ਮਨੁੱਖ ਇਨ੍ਹਾਂ ਥੋਂ ਸਿੱਖਦਾ ਹੈ, ਜੋ ਸਾਨੂੰ ਸਭਨਾਂ ਨੂੰ ਨਵੇਂ ਸਿਰੇ