ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
226
ਮਸੀਹੀ ਬੋਲਿਆ ਹਾਂ ਨਿਸੰਗ ਤੁਸਾਂ ਤਾਂ ਧੋਖਾ ਖਾਧਾ, ਪਰ ਚੇਤੇ ਰੱਖੋ ਜੋ ਸਾਡੇ ਧਰਮਸ਼ਾਸਤ੍ਰ ਵਿੱਚ ਕੀ ਲਿਖਿਆ ਹੋਯਾ ਹੈ, ਭਈ "ਉਹ ਕਹਿੰਦੇ ਹਨ ਪਰ ਕਰਦੇ ਨਹੀ ਅਤੇ ਪਰਮੇਸਰ ਦਾ ਰਾਜ ਗੱਲ ਬਾਤ ਵਿੱਚ ਨਹੀਂ ਸਗੋਂ ਸਮਰੱਥਾ ਵਿੱਚ ਹੈ" (ਮੱਤੀ ੨੩ ਕਾਂਡ ੩ ਪੌੜ੍ਹੀ। ੧ ਪਤ੍ਰੀ ਕੁਰਿੰਤੀਆਂ ਨੂੰ ੪ ਕਾਂਡ ੨੦ ਪੌੜੀ) ਭਾਵੇਂ ਓਹ ਬੇਨਤੀ ਆਰ ਪਛਤਾਵਾ ਕਰੇ ਅਤੇ ਨਵੇਂ ਸਿਰਿਓ ਜਨਮ ਧਾਰਨ ਦੀਆਂ ਗੱਲਾਂ ਕਰਦਾ ਹੈ, ਤਾਂ ਬੀ ਨਿਰਾ ਕਹਿਣਾ ਹੀ ਕਹਿਣਾ ਹੈ। ਇਹ ਤਾਂ ਜ਼ੁਬਾਨ ਸਾਹੀ ਹੈ ਮੈਂ ਓਹ ਦੇ ਘਰਦਿਆਂ ਨਾਲ ਮਿੱਲਿਆ, ਨਾਲੇ ਉਹ ਨੂੰ ਘਰੀਂ ਅਤੇ ਬਾਹਰ ਵੇਖਿਆ ਹੈ, ਅਤੇ ਮੈਂ ਜਾਣਦਾ ਹਾਂ, ਕਿ ਜੋ ਕੁੱਛ ਮੈਂ ਕਹਿੰਦਾ ਹਾਂ ਸਭ ਸੱਚ ਹੈ, ਮਹਾਂ ਦੇ ਦਾਣੇ ਦੀ ਸੁਫੈਦੀ ਜਿੰਨਾਂ ਬੀ ਉਹ ਦੇ ਘਰ ਵਿਚ ਧਰਮ ਨਹੀਂ, ਉੱਥੇ ਨਾਂ ਬੇਨਤੀ ਕਰੀਦੀ ਅਤੇ ਨਾ ਪਛਤਾਵਾ ਕਰਨ ਦਾ