ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/231

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

229

ਨੈ ਆਪਣੇ ਛਲ ਨਾਲ ਬਹੁਤਿਆਂ ਨੂੰ ਭਟਕਾਯਾ, ਅਤੇ ਜੇ ਪਰਮੇਸਰ ਉਹ ਨੂੰ ਨਾ ਰੋਕੋ, ਤਾਂ ਇਹ ਹੋਰ ਬਹੁਤਿਆਂ ਦਾ ਨਾਸ ਕਰੂ, ਧਰਮਦਾਸ ਨੈ ਆਖਿਆ ਭਲਾ ਭਾਈ ਜੀ ਹੁਣ ਮੈਂ ਤੇਰੀਆਂ ਗੱਲਾਂ ਵੀ ਪਰਤੀਤ ਕਰਦਾ ਹਾਂ, ਨਾ ਨਿਰਾ ਇਸ ਸਬੱਬੋਂ ਜੋ ਤੁਸੀ ਉਹ ਨੂੰ ਜਾਣਦੇ ਹੋ ਅਰ ਸਚੇ ਮਨ ਨਾਲ ਅਖਦੇ ਹੋ ਪਰ ਇਸ ਸਬੱਬੋਂ ਬੀ ਜੋ ਤੁਸੀ ਮਸੀਹ ਵਾਙੂੰ ਹੋਰਨਾ ਨੂੰ ਖਬਰ ਦਿੰਦੇ ਹੋ, ਕਿੰਉਂ ਜੋ ਅਣਹੋਆ ਹੈ, ਜੋ ਤੁਸੀ ਬਦਨੀਅਤੀ ਨਾਲ ਆਜਿਹੀਆਂ ਗੱਲਾਂ ਸੁਣਾਉਂਦੇ ਹੋ, ਪਰ ਇਸ ਲਈ ਕਿ ਜੇ ਤੁਸੀ ਕਹਿੰਦੇ ਹੋ, ਸੋ ਸਭ ਸੱਚ ਹੈ,। ਮਸੀਹੀ ਬੋਲਿਆ ਕਿ ਜੋ ਤੁਹਾਡੇ ਵਾਙੂੰ ਮੈਂ ਉਸ ਦਾ ਮਹਿਰਮ ਨਾ ਹੁੰਦਾ, ਤਾਂ ਕੀ ਜਾਣਿਯੇ, ਮੈਂ ਬੀ ਉਹ ਦੀ ਵਲੋਂ ਤੁਹਾਡੇ ਜੇਹੇ ਹੀ ਵਿਚਾਰ ਕਰਦਾ, ਹਾਂ ਜੇਕਰ ਇਹ ਖਬਰ ਨਿਰੀ ਉਨ੍ਹਾਂ ਲੋਕਾਂ ਦੀ