ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/232

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

230

ਰਾਹੀਂ ਮੈਨੂੰ ਮਿੱਥਦੀ ਜੇਹੜੇ, ਧਰਮ ਦੇ ਵੈਰੀ ਹਨ, ਤਾਂ ਮੈਂ ਉਸ ਨੂੰ ਨਿਰੀ ਨਿਕੰਮੀ ਅਰ ਊਜ ਹੀ ਊਜ ਜਾਣਦਾ, ਕਿੰਉਂ ਜੋ ਬੁਰੇ ਲੋਕ ਕਈ ਵਾਰੀ ਭਲੇਮਾਣਸਾਂ ਉੱਤੇ ਊਜਾਂ ਲਾ ਦਿੰਦੇ ਹਨ, ਪਰ ਇਹ ਸਾਰੀਆਂ ਗੱਲਾਂ ਥੋਂ, ਸਗੋਂ ਹੋਰਨਾਂ ਢੇਰ ਸਾਰੀਆਂ ਅਜਿਹੀਆਂ ਬੁਰੀਆਂ ਗੱਲਾਂ ਥੋਂ, ਜੋ ਮੈਂ ਆਪ ਜਾਣਦਾ ਹਾਂ, ਉਹ ਨੂੰ ਦੋਸੀ ਠਹਿਰਾ ਸੱਕਦਾ ਹਾਂ, ਇਸ ਤੋਂ ਬਿਨਾਂ ਸਾਰੇ ਭਲੇਮਾਣਸ ਉਸ ਤੋਂ ਸ਼ਰਮਾਉਂਦੇ ਹਨ, ਓਹ ਨਾ ਉਹ ਨੂੰ ਭਾਈ ਦਾ ਨਾਓਂ ਦੇ ਸੱਕਦੇ ਹਨ, ਨਾ ਉਹਨੂੰ ਮਿਤ੍ਰ ਆਖ ਸੱਕਦੇ ਹਨ, ਸਗੋਂ ਜੇਕਰ ਓਹ ਉਸ ਨੂੰ ਜਾਣਨ ਤਾਂ ਉਸ ਦਾ ਨਾਓਂ ਲੈਣਾ ਵੀ ਉਨ੍ਹਾਂ ਦੇ ਵਿੱਚ ਸ਼ਰਮ ਦਾ ਕਾਰਨ ਹੈ। ਧਰਮਦਾਸ ਨੈ ਕਿਹਾ ਭਾਈ ਹੁਣ ਮੈਂ ਵੇਖਦਾ ਹਾਂ ਭਈ ਕਹਿਣਾ ਹੋਰ ਅਤੇ ਕਰਨਾ ਹੋਰ ਹੈ, ਅਤੇ ਅੱਗੇ ਨੂੰ ਮੈਂ ਇਨ੍ਹਾਂ ਦੋਹਾ ਵਿੱਚ ਭਿੰਨ ਭੇਦ ਜਾਣਾਂਗਾ, ਮਸੀਹੀ ਬੋਲਿਆ ਕਿ ਹਾਂ