ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
233
ਨਹੀਂ ਹੋਵੇਗੀ, ਪਰ ਏਹ ਗੱਲ ਮੈਂ ਇਸ ਲਈ ਕਹਿੰਦਾ ਹਾਂ, ਭਈ ਤੁਹਾਨੂੰ ਮਲੂਮ ਹੋਵੋ, ਜੋ ਨਿਆਉਂ ਦੇ ਦਿਨ ਵਿੱਚ ਬਕਵਾਦੀ ਦੇ ਮੂੰਹ ਦੀਆਂ ਗੱਲਾਂ ਕੇਹੀਆਂ ਅਵਿਰਥਾ ਹੋਣਗੀਆਂ, ਧਰਮਦਾਸ ਬੋਲਿਆ, ਭਈ ਇਸ ਥੋਂ ਮੈਨੂੰ ਮੂਸਾ ਦੀ ਇੱਕ ਗੱਲ ਚੇਤੇ ਆਉਂਦੀ ਹੈ, ਜੇਹੜੀ ਉਸ ਨੈ ਪਵਿਤ੍ਰ ਜਨਾਉਰਾਂ ਦੀ ਵੱਲੋਂ ਆਖੀ ਸੀ। (ਲਾਟੀ ਦੀ ਪੋਥੀ ੧੧ ਕਾਂਡ) (ਇਸਤਸਨਾ ਦੀ ਪੋਥੀ ੧੪ ਕਾਂਡ)। ਉਹ ਕਹਿੰਦਾ ਹੈ, ਭਈ ਉਹ ਪਸ਼ੂ ਪਵਿਤ੍ਰ ਹੈ, ਜਿਹਦਾ ਖੁਰ ਪਾਟਾ ਹੈ ਅਤੇ ਜੇਹੜਾ ਉਗਾਲੀ ਕਰਦਾ ਹੈ, ਅਤੇ ਉਹ ਨਹੀਂ, ਕਿ ਜਿਹਦਾ ਨਿਰਾ ਖੁਰ ਹੀ ਪਾਟਾ ਜਾਂ ਉਹ ਜੇਹੜਾ ਨਿਰਾ ਉਗਾਲੀ ਕਰਦਾ ਹੈ, ਜਿਹਾ ਕੁ ਸਹਿਆ ਇਹ ਉਗਾਲੀ ਕਰਦਾ ਹੈ, ਤਾਂ ਬੀ ਅਸੁੱਧ ਹੈ, ਕਿੰਉਂ ਜੋ ਇਸ ਦਾ ਖੁਰ ਨਹੀਂ ਪਾਟਾ ਹੋਯਾ ਬਕਵਾਦੀ ਠੀਕ ਇੱਸੇ ਵਰਗਾ ਹੈ, ਓਹ ਉਗਾਲੀ ਤਾਂ ਕਰਦਾ