ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
234
ਹੈ ਅਰਥਾਤ ਓਹ ਵਿਦ੍ਯਾ ਦੀ ਭਾਲ ਕਰਦਾ ਹੈ, ਓਹ ਬਚਨ ਦੀ ਉਗਾਲੀ ਕਰਦਾ ਹੈ, ਪਰ ਉਹ ਦਾ ਖੁਰ ਪਾਟਾ ਹੋਯਾ ਨਹੀਂ, ਅਰਥਾਤ ਓਹ ਪਾਪੀਆਂ ਦੇ ਰਾਹ ਥੋਂ ਅੱਡ ਨਹੀਂ ਰਹਿੰਦਾ, ਸਗੋਂ ਸਹੇਂ ਦੀ ਨਿਆਈਂ ਕੁਤੇ ਜਾਂ ਰਿੱਛ ਵਰਗੇ ਪੈਰ ਰੱਖਦਾ ਹੈ, ਇਸ ਲਈ ਉਹ ਅਸੁੱਧ ਹੈ, ਮਸੀਹੀ ਬੋਲਿਆ ਵਾਹ ਧਰਮਦਾਸਾ ਤੁਸਾਂ ਇੰਜੀਲ ਦੀ ਸਿਖ੍ਯਾ ਦੇ ਅਨੁਸਾਰ ਇਨਾਂ ਗੱਲਾਂ ਦਾ ਠੀਕ ਠੀਕ ਅਰਥ ਕੱਢਿਆ ਹੋਯਾ ਹੈ, ਅਤੇ ਮੈਂ ਇਸ ਉੱਤੇ ਇੱਕ ਹੋਰ ਗੱਲ ਬੀ ਵਧਾਉਂਦਾ ਹਾਂ, ਪੌਲੂਸ ਰਸੂਲ ਨੈ ਕਈ ਕਈ ਪੁਰਖਾਂ ਨੂੰ ਨਿਜ ਕਰਕੇ ਵਡੇ ਵਡੇ ਬੋਲਣ ਵਾਲਿਆਂ ਨੂੰ ਟਣਣ ਟਣਣ ਕਰਨ ਵਾਲਾ ਪਿੱਤਲ ਅਤੇ ਛਣਣ ਛੁਣਣ ਕਰਨ ਵਾਲੇ ਛੈਣੇ ਆਖਿਆ ਹੈ, ਅਰਥਾਤ ਜਿਕੁੱਰ ਇਕ ਹੋਰ ਤੁਕ ਵਿੱਚ ਉਨ੍ਹਾਂ ਦਾ ਵਰਨਣ ਐਓਂ ਕਰਦਾ ਹੈ, ਕਿ