ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/238

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

236

ਭਲਾ ਜੀ ਫੇਰ ਤੁਹਾਡਾ ਕੀ ਗੁਰਮਤਾ ਹੈ? ਮਸੀਹੀ ਬੋਲਿਆ ਤੁਸੀ ਐਓਂ ਕਰੋ ਉਹ ਦੇ ਕੋਲ ਜਾ ਕੇ ਧਰਮ ਦੀ ਸਮਰੱਥਾ ਦੀ ਕੋਈ ਗੱਲ ਛੇੜੋ, ਅਤੇ ਜਾਂ ਓਹ ਉਸ ਨੂੰ ਪਸਿੰਦ ਕਰੇ, ਤਾਂ ਉਸ ਥੋਂ ਖੁੱਲ ਮਖੁੱਲਾ ਪੁਛੋ, ਜੋ ਇਹ ਗੱਲ ਤੁਹਾਡੇ ਮਨ ਅਤੇ ਤੁਹਾਡੇ ਚਾਲ ਚੱਲਣ ਵਿੱਚ ਬੀ ਪਾਈਦੀ ਹੈ, ਤਾਂ ਧਰਮਦਾਸ ਅਗਾਹਾਂ ਵਾਧਿਆ, ਅਤੇ ਬਕਵਾਦੀ ਦੇ ਮੁੱਢ ਜਾਕੇ ਪੁਛਿਓਸੁ, ਦੱਸੋ ਮਹਾਰਾਜ ਹੁਣ ਤੇਰੀ ਕੀ ਡੌਲ ਹੈ, ਬਕਵਾਦੀ ਨੈ ਉੱਤਰ ਦਿੱਤਾ ਚੰਗੀ ਹੈ, ਪਰ ਮਿਤ੍ਰਾ ਇੱਕ ਗੱਲ ਹੈ, ਮੇ ਨੂੰ ਆਸ ਸੀ ਜੋ ਐਨੇ ਚਿਰ ਵਿੱਚ ਅਸੀ ਤੁਸੀ ਬਹੁਤੀਆਂ ਗੱਲਾਂ ਦੀ ਚਰਚਾ ਕਰ ਚੁੱਕਾਂਗੇ। ਧਰਮਦਾਬ ਬੋਲਿਆ, ਭਲਾ ਹੁਣ ਤਾਂ ਅਸੀ ਕਿਸੇ ਗੱਲ ਨੂੰ ਛੇੜਿ੍ਯੇ, ਤੁਹਾਡੇ ਨਾਲ ਮੇਰਾ ਇਹ ਪ੍ਰਸ਼ਨ ਹੈ, ਭਈ ਪਰਮੇਸਰ ਦੀ ਕਿਰਪਾ ਜਾਂ ਕਿਸੇ ਮਨੁੱਖ ਦੇ ਮਨ ਉੱਤੇ ਹੈ,