ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

22

ਭੱਜ, ਅਤੇ ਇਹ ਬੀ ਆਗ੍ਯਾ ਦਿੱਤੀ, ਜੋ ਉਸ ਤਾਕੀ ਦਰਵਾਜੇ ਨੂੰ ਜਾਹ, ਸੋ ਉਸ ਦਰਵਾਜੇ ਨੂੰ ਜਾਂਦਾ ਜਾਂਦਾ ਅਚੱਣਚੇਤ ਇਸ ਖੁੱਭਣ ਵਿੱਚ ਫਸ ਗਿਆ ਹਾਂ॥

ਸਹਾਇਕ ਨੈ ਕਿਹਾ ਤੈਂ ਪਾਰ ਲੈਘਣ ਦੇ ਪੁਲ ਦੀ ਭਾਲ ਕਿੰਉਂ ਨਾ ਕੀਤੀ?

ਮਸੀਹੀ ਨੈ ਉਤਰ ਦਿੱਤਾ ਜੀ ਮੈਂ ਪਰਲੋ ਥੋਂ ਡਰਦੇ ਮਾਰੇ ਨੈ ਚਾਹਿਆ ਸੀ, ਜੋ ਉਸ ਤਾਕੀ ਦਰਵਾਜੇ ਪੁਰ ਛੇਤੀ ਅਪੜ੍ਹ,ਪਵਾਂ, ਸੋ ਮੈਂ ਇਸੇ ਰਾਹ ਨਿਕਲ ਆਯਾ ਅਤੇ ਇਸ ਵਿਚ ਫਸ ਗਿਆ ਹਾਂ॥

ਸਹਾਇਕ ਬੋਲਿਆ, ਕਿ ਆਪਣਾ ਹੱਥ ਮੈਨੂੰ ਫੜਾਓ ਅਤੇ ਉਸਨੇ ਆਪਣਾ ਹੱਥ ਲੰਮਾਂ ਕਰਕੇ ਉਸ ਨੂੰ ਫੜ੍ਹ ਲਿਆ ਅਰ ਉਸ ਨੂੰ ਖੁਭੱਣ ਵਿੱਚੋਂ ਕੱਢਕੇ ਸੁੱਕੀ ਥਾਂ ਖੜਾ ਕਰਕੇ ਆਖਿਆ ਜਾਹ ਹੁਣ ਆਪਣਾ ਰਾਹ ਫੜ॥

ਉਪਰੰਦ ਜਿਹ ਨੈ ਮਸੀਹੀ ਨੂੰ ਖੁਭੱਣ ਵਿਚੋਂ ਕੱਢਿਆ ਸੀ, ਮੈਂ ਉਸ ਕੋਲ ਗਿਆ ਅਤੇ -