ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/243

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

241

ਨਹੀਂ, ਸਗੋਂ ਇਨ੍ਹਾਂ ਨੂੰ ਕਰਨ ਦੇ ਲਈ ਧੰਨ ਆਖਦਾ ਹੈ, ਕਿੰਉਂ ਜੋ ਇੱਕ ਗ੍ਯਾਨ ਹੈ, ਜੇਹੜਾ ਕਰਨੀਓਂ ਸੱਖਣਾਂ ਹੈ, ਜਿਹਾਕੁ ਲਿਖਿਆ ਹੋਯਾ ਹੈ, ਭਈ ਓਹ ਜੋ ਆਪਣੇ ਸੁਆਮੀ ਦੀ ਮਰਜੀ ਨੂੰ ਜਾਣਦਾ ਹੈ, ਅਤੇ ਉਹ ਨੂੰ ਪੂਰਿਆ ਨਹੀਂ ਕਰਦਾ, ਇੱਤ੍ਯਾਦਿਕ ਕੋਈ ਮਨੁੱਖ ਦੂਤ ਦੇ ਸਮਾਨਗ੍ਯਾਨ ਨੂੰ ਪ੍ਰਾਪਤ ਕਰ ਲਵੇ, ਤਾਂ ਬੀ ਸੱਚਾ ਈਸਾਈ ਨਹੀਂ ਹੋ ਸੱਕਦਾ, ਇਸ ਲਈ ਤੁਹਾਡਾ ਪਤਾ ਠੀਕ ਨਹੀ ਹੈ, ਪਰਮੇਸਰ ਦੀ ਬਾਣੀ ਦਾ ਨਿਰਾ ਸਮਝਣਾ ਹੀ ਬਕਬਾਦੀਆਂ ਅਤੇ ਫੂੰ ਫੂੰ ਕਰਨ ਵਾਲਿਆਂ ਨੂੰ ਪਸਿੰਦ ਆਉਂਦਾ ਹੈ, ਪਰ ਜੇਹੜਾ ਉਹ ਨੂੰ ਕੰਮ ਵਿੱਚ ਲਿਆਉਂਦਾ ਹੈ, ਓਹ ਪਰਮੇਸਰ ਨੂੰ ਪ੍ਰਸਿੰਨ ਕਰਦਾ ਹੈ, ਇਹ ਨਾਂ ਸਮਝੋ ਭਈ ਗ੍ਯਾਨ ਤੋਂ ਬਿਨਾਂ ਮਨ ਬੁੱਧ ਹੋ ਸਕਦਾ ਹੈ, ਕਿੰਉਂ ਜੋ ਗਿਯਾਨ ਥੋਂ ਬਿਨਾਂ ਮਨ ਕੁੱਛ ਵਸਤ