ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/246

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

244

ਈਸਾ ਦੇ ਨਮਿਤ ਪਰਮੇਸਰ ਮੇਰੇ ਉੱਤੇ ਦ੍ਯਾ ਨਾ ਕਰੇ, ਤਾਂ ਮੈਂ ਮੂਲੋਂ ਨਸ਼ਟ ਹੋ ਜਾਵਾਂਗਾ (ਯੂਹੰਨਾ ਰਸੂਲ ਦਾ ੧੬ ਕਾਂਡ ੮ - ੯ ਪੌੜੀ— ਪਤ੍ਰੀ ਰੂਮੀਆਂ ਨੂੰ ੮ ਕਾਂਡ ੨੪ ਪੌੜੀ) ਇਨਾਂ ਗੱਲਾਂ ਨੂੰ ਵੇਖ ਕੇ ਅਤੇ ਜਾਣ ਕੇ ਓਹ ਪਾਪ ਦੇ ਕਾਰਨ ਵਡਾ ਚਿੰਤਾਵਾਨ ਅਰ ਲੱਜਿਆਵਾਨ ਹੁੰਦਾ ਹੈ, ਨਾਲੇ ਪ੍ਰਭੁ ਈਸਾ ਜਗਤ ਦਾ ਤਾਰਨਹਾਰਾ ਉਸ ਉੱਤੇ ਪਰਗਟ ਹੁੰਦਾ ਹੈ, ਅਤੇ ਓਹ ਸਮਝਦਾ ਹੈ ਜੋ ਮੁਕਤਿ ਹੋਣ ਲਈ ਮੈ ਨੂੰ ਇਸ ਦਾ ਲੜ ਫੜ ਲੈਣਾ ਚਾਹੀਏ, ਤਦ ਓਹ ਭੁੱਖਾ ਅਤੇ ਤਿਹਾਯਾ ਹੋਕੇ ਉਸ ਦੇ ਪਿੱਛੇ ਪੈਂਦਾ ਹੈ, ਅਤੇ ਇਹੋ ਜਿਹੇ ਭੁੱਖਿਆਂ ਨੂੰ ਰਜਾਉਣ ਦਾ ਪਰਮੇਸਰ ਨੈ ਬਚਨ ਬੀ ਕੀਤਾ ਹੈ ॥

(ਜਬੂਰ ੩੮ ਅਤੇ ੧੮ ਪੌੜੀ।)