ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
254
ਦੀਆਂ ਗੱਲਾਂ ਦਾ ਹੈ, ਅਤੇ ਜਿਨਾਂ ਦੀ ਡੌਲ ਚਾਲ ਅੱਤ ਬੁਰੀ ਹੈ, ਈਸਾਇਯਾਂ ਦੀ ਸੰਗਤ ਵਿੱਚ ਰਲ ਕੇ ਸੰਸਾਰ ਨੂੰ ਦੰਗ ਕਰਦੇ, ਅਤੇ ਮਸੀਹੀ ਧਰਮ ਉਤੇ ਦੋਸ ਲਾਉਂਦੇ, ਅਤੇ ਧਰਮੀ ਪੁਰਸ਼ਾਂ ਨੂੰ ਗਰਿੰਜ ਕਰਦੇ ਹਨ, ਮੇਰੇ ਮਨ ਦੀ ਸਿੱਕ ਹੈ, ਹਾਇ ਜੋ ਸਭ ਲੋਕ ਅਜਿਹੇ ਬੁਰਿਆਰਾਂ ਨਾਲ ਐਓਂ ਹੀ ਕਰਦੇ ਜਿਹਾਕੁ ਤੁਸਾਂ ਉਹਦੇ ਨਾਲ ਕੀਤਾ ਹੈ, ਤਾਂ ਓਹ ਧਰਮ ਦੇ ਅਨੁਸਾਰ ਚੰਗੀ ਤਰਾਂ ਨਾਲ ਚਲਦੇ ਹਨ, ਅਰ ਜਾਂ ਧਰਮੀਆਂ ਦੀ ਸੰਗਤ ਉਨਾਂ ਨੂੰ ਅਜਿਹੀ ਬੁਰੀ ਲੱਗੇਗੀ ਜੋ ਓਹ ਤਿਸ ਨੂੰ ਮੂਲੋਂ ਛੱਡ ਭੱਜਣਗੇ, ਇਸੇ ਤਰਾਂ ਓਹ ਦੋਵੇਂ ਆਪੋ ਵਿੱਚ ਗੱਲਾਂ ਬਾਤਾਂ ਕਰਦੇ ਕਰਦੇ ਅਗਾਂਹ ਵੱਧ ਗਏ, ਅਤੇ ਭਾਵੇਂ ਉਨ੍ਹਾਂ ਦਾ ਰਾਹ ਬਣ ਦੇ ਵਿੱਚੋਂ ਲੰਘਦਾ ਸੀ। ਤਾਂ ਬੀ ਗੱਲਾਂ ਦੇ ਪਰਚਾਵੇ ਕਰਕੇ ਰਾਹ ਦਾ ਔਖ ਕੋਈ ਰਤੀ ਜਿੰਨਾਂ ਬੀ ਮਲੂਮ ਨਾ ਸੀ ਹੋਯਾ॥