ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/257

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

255

ਉਪਦੇਸ਼

ਉਤਲੀਆਂ ਗੱਲਾਂ ਤੋਂ ਇਹ ਪਰਗਟ ਹੁੰਦਾ ਹੈ, ਭਈ ਮਨੁੱਖ ਆਪਣੇ ਆਪ ਨੂੰ ਧੋਖਾ ਦਿੰਦੇ ਹਨ, ਕੋਈ ਕਿਸੇ ਤਰਾਂ, ਅਤੇ ਕੋਈ ਕਿਸੇ ਤਰਾਂ, ਅਤੇ ਪਖੰਡੀਆਂ ਅਰ ਸੱਚੇ ਧਰਮੀਆਂ ਵਿਚ ਧਰਤੀ ਅਰ ਅਕਾਸ ਦੀ ਵਿੱਥ ਹੈ, ਇਕ ਤਾਂ ਨਿਰੀ ਧਰਮ ਦੀ ਬਾਹਰ ਵਾਲੀ ਗੱਲ ਫੜਕੇ ਆਪਣੇ ਆਪ ਨੂੰ ਨਾਲੇ ਹੋਰ ਮਨੁੱਖਾਂ ਨੂੰ ਬੀ ਛਲਦੇ ਹਨ, ਜਿਹਾਕੁ ਉਸ ਬਕਵਾਦੀ ਨੈ ਕੀਤਾ

ਐਓਂ ਹੀ ਧਰਮਪੁਸਤਕ ਨੂੰ ਪੜ੍ਹ ਪੜ੍ਹ ਕੇ ਕਈ ਲੋਕ ਉਹ ਦੀਆਂ ਬਾਹਲੀਆਂ ਗਲਾਂ ਕੰਠ ਕਰਦੇ ਹਨ, ਨਾਲੇ ਉਸ ਦਾ ਪਰਮਾਰਥ ਬੀ ਕੰਠ ਕਰਦੇ ਹਨ, ਅਤੇ ਇੱਸੇ ਧਰਮ ਦੀਆਂ ਗੱਲਾਂ ਬੋਲਣੀਆਂ। ਸਿੱਖਦੇ ਹਨ, ਪਰ ਉਨਾਂ