ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/258

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

256

ਦੇ ਮਨ ਉੱਤੇ ਉਹ ਵੀ ਕੁੱਛ ਤਸਵੀਰ ਨਹੀਂ ਹੁੰਦੀ, ਕਿਉਂ ਜੋ ਉਸ ਬਾਣੀ ਦੀ ਸਾਰ ਤੋ ਮੂਲੋਂ ਅਣਜਾਣ ਹਨ, ਇਸੇ ਕਰਕੇ ਓਹ ਆਪਣੇ ਮਨ ਦੀ ਖਰਾਬੀ ਨੂੰ ਨਾ ਪਛਾਣਦੇ ਅਤੇ ਨਾ ਆਪਣੇ ਪਾਪਾਂ ਤੋਂ ਪਛਤਾਉਂਦੇ, ਨਾ ਪ੍ਰਭੁ ਈਸਾ ਮਸੀਹੀ ਉਤੇ ਨਿਹਚਾ ਕਰਦੇ, ਨਾ ਪਵਿਤ੍ਰ ਆਤਮਾ ਨੂੰ ਪ੍ਰਾਪਤ ਹੋਣ ਦੀ ਲੋੜ ਰਖਦੇ, ਨਾ ਪਰਮੇਸ਼ਰ ਦੀ ਕਿਰਪਾ ਲਈ ਬੇਨਤੀ ਕਰਦੇ ਹਨ, ਜੋ ਓਹ ਨਵੇਂ ਸਿਰ ਜਨਮ ਲੈਣ ਇਸੇ ਕਾਰਨ ਉਹ ਆਪਣੀ ਮਨਭਾਉਂਦੀ ਚਾਲ ਵਿਚ ਪਏ ਰਹਿੰਦੇ ਹਨ, ਤਾਂ ਬੀ ਧਰਮੀਆਂ ਦੀ ਸੰਗਤ ਵਿੱਚ ਰਲ਼ ਨ ਲਈ ਉੱਦਮ ਕਰਦੇ ਹਨ, ਪਰ ਜਦੋਂ ਕੋਈ ਧਰਮੀ ਮਨੁੱਖ ਉਨ੍ਹਾਂ ਨਾਲ ਸਜੇ ਧਰਮ ਦੀਆਂ ਗੱਲਾਂ ਛੇੜਦਾ ਹੈ, ਤਦੋਂ ਓਹ ਅਣਜਾਣ ਹੋਕੇ ਅਟੰਕ ਹੋ ਜਾਂਦੇ ਹਨ, ਅਤੇ ਆਪਣੇ ਮਨ ਦਾ ਠੀਕ ਹਾਲ ਪਰਗਟ ਕਰਦੇ ਹਨ, ਭਈ