ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
24
ਵਲੋਂ ਅਠਾਰਹ ਸੌ ਵਰਿਹਾਂ ਥੋਂ ਵਧੀਕ ਹੋ ਚੁੱਕਾ ਹੈ, ਜੋ ਬਹੁਤ ਹੀ ਕਾਮੇ ਇਸ ਜਗਾ ਦੇ ਸੁਧਾਰਨ ਵਿੱਚ ਲੱਗੇ ਹੋਏ ਹਨ- ਸਰ ਮੈਨੂੰ ਪੱਕੀ ਖਬਰ ਹੈ ਜੋ ਲੱਖਾਂ ਹੀ ਚੰਗੇ ਚੰਗੇ ਉਪਦੇਸ ਅਤੇ ਸਿਖ੍ਯਾ ਹਰ ਸਮੇਂ ਵਿਚ ਰਾਜ ਦੇ ਹਰੇਕ ਲੋਕਾਂ ਤੋਂ ਚਾਰੇ ਪਾਸਿਓਂ ਇਸ ਦੇ ਪੂਰਨ ਲਈ ਹੋ ਚੁੱਕੀਆਂ ਹਨ ਅਤੇ ਜੇਹੜੇ ਸਿਆਣੇ ਲੋਕ ਹਨ- ਓਹ ਆਖਦੇ ਹਨ ਭਈ ਇਸ ਥਾਂ ਦੇ ਸੁਧਾਰ ਲਈ ਇਹ ਵਡਾ ਚੰਗਾ ਮਿਸਾਲਾ ਹੈ। ਤਾਂ ਵੀ ਇਹ ਨਿਰਾਸ ਖੁਭਣ ਅਜੇ ਤੋੜੀ ਹੈ, — ਅਤੇ ਵਿਚਾਰ ਹੈ ਜੋ ਇਸੇ ਤਰਾਂ ਹੀ ਰਹੇਗੀ- ਰਾਜਾ ਦੀ ਆਗ੍ਯਾ ਨਾਲ ਕਈ ਵਡੇ ਵਡੇ ਪੱਥਰ ਬੀ ਇਸ ਖੁੱਭਣ ਦੇ ਵਿੱਚ ਰਖੇ ਹੋਏ ਹਨ- ਪਰ ਜਦ ਇਹ ਥਾਂ ਆਪਣੇ ਗੰਦ ਨੂੰ ਉਛਾਲਦੀ ਹੈ ਤਾਂ ਇਹ ਪਥਰ ਔਖੇ ਹੀ ਦਿਖਾਈ ਦਿੰਦੇ ਹਨ, ਅਤੇ ਜੇ ਕਦੀ ਓਹ ਦਿਖਾਈ ਵੀ ਦਿੰਦੇ ਹਨ - ਤਾਂ ਲੋਕ ਘਬਰਾਹਟ ਦੇ ਮਾਰੇ ਇੱਧਰ ਉਧਰ ਪੈਰ ਰਖਦੇ ਅਤੇ ਖੁਭਣ ਵਿਚ ਡਿੱਗ ਪੈਂਦੇ ਅਤੇ ਚਿਕੜ ਨਾਲ ਲਿਬੜ ਜਾਂਦੇ ਹਨ- ਪਰ ਜਦ ਓਹ ਉਸ ਤਾਕੀ ਦਰਵਾਜੇ