ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
261
ਸਾਮ੍ਹਣਾ ਨਹੀਂ ਕੀਤਾ, ਚਾਹੀਦਾ ਹੈ ਜੋ ਸੁਰਗਰਾਜ ਦੇ ਉੱਤੇ ਦ੍ਰਿਸ਼ਟ ਪਾਉਂਦੇ ਰਹੋ,ਨਾਲੇ ਉਨ੍ਹਾਂ ਗੱਲਾਂ ਦੀ ਜੋ ਤੁਹਾਡੀ ਦ੍ਰਿਸ਼ਟ ਤੋਂ ਅਗੋਚਰ ਹਨ, ਅਰਥਾਤ ਜਿਨ੍ਹਾਂ ਨੂੰ ਤੁਸੀਂ ਨਹੀ ਦੇਖ ਸੱਕਦੇ ਪੂਰੀ ਪਰਤੀਤ ਰੱਖੋ, ਆਪਣਿਆਂ ਮਨਾਂ ਵਿੱਚ ਇਸ ਸੰਸਾਰ ਦੀ ਕਿਸੇ ਗੱਲ ਨੂੰ ਨਾ ਆਉਣ ਦਿਓ, ਅਤੇ ਸਭ ਥੋਂ ਵਧੀਕ ਆਪਣੇ ਮਨਾਂ ਅਤੇ ਉਨ੍ਹਾਂ ਦੀਆਂ ਬੁਰੀਆਂ ਵਾਸ਼ਨਾਂ ਤੋਂ ਸੁਚੇਤ ਰਹੋ, ਕਿੰਉਂ ਜੋ ਇਹ ਸਭਨਾਂ ਵਸਤਾਂ ਨਾਲੋਂ ਵਡੇ ਛਲੀਏ ਅਤੇ ਅੱਤ ਪਾਪੀ ਹਨ, ਪੱਥਰ ਵਰਗੇ ਦ੍ਰਿਰੜ ਰਹੇ, ਅਕਾਸ਼ ਅਤੇ ਧਰਤੀ ਦੀ ਸਾਰੀ ਸ਼ਕਤਿ ਤੁਹਾਡੇ ਵੱਲ ਹੈ, ਤਦ ਮਸੀਹੀ ਨੈ ਇਸ ਗੁਰਮਤੇ ਦੇ ਲਈ ਉਹ ਦਾ ਧੰਨਵਾਦ ਕੀਤਾ, ਅਤੇ ਉਹ ਨੂੰ ਆਖਿਆ ਮਹਾਰਾਜ ਅਸੀਂ ਬਹੁਤ ਚਾਹੁੰਦੇ ਹਾਂ, ਜੋ ਤੁਸੀ ਦ੍ਯਾ ਕਰਕੇ ਸਾਡੇ ਨਾਲ ਹੋਰ ਗੱਲਾਂ ਬੀ ਕਰੋ, ਜੋ ਸਾਡੀ ਰਹਿੰਦੀ ਯਾਤ੍ਰਾ ਵਿਚ ਸਾਨੂੰ ਲਾਭ